Two weeks left to give to SikhNet's
biggest gift-filled fundraiser.
Support our efforts. Give Today

 

 

Will you contribute to SikhNet today? 

Can Trees Grow Overnight (Punjabi) | Animation Story for Kids - SikhNet.com

Download, print and color these drawings: 

Can Trees Grow Overnight?

ਕੀ ਰੁੱਖ ਰਾਤੋਂ-ਰਾਤ ਉੱਗ ਸਕਦੇ ਹਨ?

In the future, people heavily damaged our Earth by polluting nature.

ਭਵਿੱਖ ਵਿੱਚ, ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।

Newsreader: “Welcome to the evening news. While lack of drinkable water threatens billions of people’s survival, the ever increasing menace of air pollution is a risk to all life on earth. Normally rain mitigates this by cleaning the air. However this year has seen a global drought. Trees don’t grow overnight, however everyone knows the positive effect they have in creating climate. This ever increasing environmental catastrophe challenges us to…” (The TV turns off)

ਸਮਾਚਾਰ-ਵਾਚਕ: "ਸ਼ਾਮ ਦੀਆਂ ਖ਼ਬਰਾਂ ਵਿੱਚ ਤੁਹਾਡਾ ਸੁਆਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰ ਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਨ ਧਰਤੀ ਉਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ 'ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ। ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋਂ-ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੰਵਾਰਨ ਵਿੱਚ ਇਨ੍ਹਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਨੌਤੀ ਦਿੰਦੀ ਹੈ ਕਿ..." (ਟੀਵੀ ਬੰਦ ਹੋ ਜਾਂਦਾ ਹੈ)

But there was one girl who could change it all. In a small town, a Sikh girl named Simran Kaur felt worried for the planet. She did not like this troubled world she found herself in. No, she hated it and she wanted to do something about it. The next morning, she visited the Gurudwara and started meditating.

ਪਰ ਇੱਕ ਕੁੜ੍ਹੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜ੍ਹੀ, ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸਨੂੰ ਇਹ ਸਮੱਸਿਆਵਾਂ ਦੇ ਵਿੱਚ ਘਿਰਿਆ ਸੰਸਾਰ, ਜਿਸ ਦਾ ਉਹ ਵੀ ਹਿੱਸਾ ਸੀ, ਪਸੰਦ ਨਹੀਂ ਸੀ ਆਇਆ। ਨਹੀਂ, ਉਸਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁੱਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ, ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।

Simran: “Waheguru, Waheguru, Waheguru...”

ਸਿਮਰਨ: "ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ..."

She soon fell into a deep meditation of silence. Tears rolled down her cheek like boulders of ice rolling down a mountain. She stayed in that posture for a long time….

ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪਹੁੰਚ ਗਈ। ਉਸਦੀ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ....

Suddenly an eye-blinding flash appeared! And soon Simran could see a shimmering ball of light glinting in front of her. A soft melodic voice broke the silence

ਅਚਾਨਕ ਉਸਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ! ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਝਿਲਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ

God: “Why are you feeling so sad? What happened beti?”

ਰੱਬ: “ਕੀ ਹੋਇਆ ਬੇਟੀ? ਤੁਸੀਂ ਇੰਨਾਂ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?”

The sphere of light asked. Simran explained,

ਰੋਸ਼ਨੀ ਦੇ ਉਸ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ

Simran: “Waheguru ji, I am feeling sad because no trees are growing and it is due to human misdeeds. Only a few trees are remaining on our beloved planet, Our Mother Earth. I want to bring more life and joy to our planet. Waheguru ji, please tell me, is this the way to respect our Earth?”

ਸਿਮਰਨ: "ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉੱਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ 'ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ 'ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ, ਕੀ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?"

God: “Use Bhai Ghaneya as your example and love will blossom.”

ਰੱਬ: "ਭਾਈ ਘਨੱਈਆ ਜੀ ਨੂੰ ਆਪਣਾ ਆਦਰਸ਼ ਬਨਾਓ ਅਤੇ ਪਿਆਰ ਆਪਣੇ ਆਪ ਉਪਜੇਗਾ।"

Simran felt she was in the presence of Truth, she just didn’t understand the message,

ਸਿਮਰਨ ਨੂੰ ਇਵੇਂ ਲੱਗਿਆ ਜਿਵੇਂ ਉਹ ਸੱਚ ਦੀ ਮੌਜੂਦਗੀ ਵਿੱਚ ਹੋਵੇ, ਪਰ ਉਸਨੂੰ ਉਸ ਸੁਨੇਹੇ ਦੀ ਸਮਝ ਨਹੀਂ ਲੱਗੀ,

Simran: “But... who is Bhai Ghaneya Ji”?

ਸਿਮਰਨ: "ਪਰ... ਭਾਈ ਘਨੱਈਆ ਜੀ ਕੌਣ ਹਨ"?

Waheguru Ji replied,

ਵਾਹਿਗੁਰੂ ਜੀ ਨੇ ਜਵਾਬ ਦਿੱਤਾ,

God: “Bhai Ghaneya has shown you the way.”

ਰੱਬ: "ਭਾਈ ਘਨੱਈਆ ਜੀ ਨੇ ਤੁਹਾਨੂੰ ਰਸਤਾ ਦਿਖਾ ਦਿੱਤਾ ਹੈ।"

Wahiguru then showed Simran something that happened in history. She saw there was a very devoted Sikh who had the darshan of both Guru Teg Bahadur ji and Guru Gobind Singh ji.

ਫਿਰ ਵਾਹਿਗੁਰੂ ਜੀ ਨੇ ਸਿਮਰਨ ਨੂੰ ਕੁਝ ਅਜਿਹਾ ਦਿਖਾਇਆ ਜੋ ਇਤਿਹਾਸ ਵਿੱਚ ਵਾਪਰਿਆ ਸੀ। ਉਸਨੇ ਦੇਖਿਆ ਕਿ ਉੱਥੇ ਇੱਕ ਬਹੁਤ ਹੀ ਸਮਰਪਿਤ ਸਿੱਖ ਸਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦੁਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ, ਦੋਵਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ।

Bhai Ghaneya: “Oh Guru ji, I bow at your lotus feet, I will always keep your teachings in my heart.”

ਭਾਈ ਘਨੱਈਆ ਜੀ: "ਹੇ ਗੁਰੂ ਜੀ, ਮੈਂ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਵਾਉਂਦਾ ਹਾਂ, ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਹਮੇਸ਼ਾਂ ਯਾਦ ਰੱਖਾਂਗਾ।"

His name was Ghaneya,

ਉਸ ਦਾ ਨਾਮ ਸੀ ਘਨੱਈਆ,

Bhai Ghaneya: “Waho Waho Gobind Singh, Aape Guru Chela…”

ਭਾਈ ਘਨੱਈਆ ਜੀ: "ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰੂ ਚੇਲਾ..."

In her vision Simran saw how an army was attacking Guru ji’s city of Anandpur Sahib.

ਆਪਣੀ ਦ੍ਰਿਸ਼ਟੀ ਵਿੱਚ, ਸਿਮਰਨ ਨੇ ਦੇਖਿਆ ਕਿ ਕਿਵੇਂ ਇੱਕ ਫੌਜ ਗੁਰੂ ਜੀ ਦੇ ਸ਼ਹਿਰ, ਅਨੰਦਪੁਰ ਸਾਹਿਬ 'ਤੇ ਹਮਲਾ ਬੋਲ ਰਹੀ ਸੀ।

FB: “Bole So Nihal!” “Saaaat Sri Akaaaaaaal!!!”

ਐਫ.ਬੀ.: "ਬੋਲੇ ਸੋ ਨਿਹਾਲ!" "ਸਤਿ ਸ੍ਰੀ ਅਕਾਲ!!!"

She saw that in the chaos of battle Bhai Ghaneya was serving water to wounded Sikhs... as well as those who attacked Guru Sahib!

ਉਸਨੇ ਦੇਖਿਆ ਕਿ ਜੰਗ ਦੀ ਉਸ ਹਫੜਾ-ਦਫੜੀ ਵਿੱਚ ਭਾਈ ਘਨੱਈਆ ਜੀ ਜਖਮੀ ਸਿੱਖਾਂ ਨੂੰ ਪਾਣੀ ਪਿਆ ਰਹੇ ਸਨ... ਅਤੇ ਨਾਲ ਹੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਗੁਰੂ ਸਾਹਿਬ 'ਤੇ ਹਮਲਾ ਕੀਤਾ ਸੀ!

FB: “...I’m dying, please, water, water... “

ਐਫ.ਬੀ.: "...ਮੈਂ ਮਰ ਰਿਹਾ ਹਾਂ, ਕਿਰਪਾ ਕਰਕੇ, ਮੈਨੂੰ ਪਾਣੀ ਦਿਓ, ਪਾਣੀ, ਪਾਣੀ..."

Bhai Ghaneya: “Drink and be well brother.”

ਭਾਈ ਘਨੱਈਆ ਜੀ: "ਪਾਣੀ ਪੀਓ ਅਤੇ ਠੀਕ ਹੋ ਜਾਓ ਵੀਰ।"

She saw that other warriors of the Guru were not happy that Bhai Ghaneya was helping the enemy soldiers.

ਉਸਨੇ ਦੇਖਿਆ ਕਿ ਗੁਰੂ ਸਾਹਿਬ ਦੇ ਬਾਕੀ ਯੋਧੇ ਇਸ ਗੱਲ ਤੋ ਖੁਸ਼ ਨਹੀਂ ਸਨ ਕਿ ਭਾਈ ਘਨੱਈਆ ਜੀ ਦੁਸ਼ਮਨ ਸਿਪਾਹੀਆਂ ਦੀ ਮਦਦ ਕਰ ਰਹੇ ਸਨ।

FB: “...It seems like a noble deed, but we don’t have much water. I think he should stop this…” 

ਐਫ.ਬੀ.: "...ਇਹ ਇੱਕ ਚੰਗਾ ਕੰਮ ਲੱਗਦਾ ਹੈ, ਪਰ ਆਪਣੇ ਕੋਲ ਜ਼ਿਆਦਾ ਪਾਣੀ ਨਹੀਂ ਹੈ। ਮੈਨੂੰ ਲੱਗਦਾ ਇਨ੍ਹਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ..." 

And how Guru ji called for him. When Bhai Ghaneya was in Guru ji's presence he asked if it was true, was he really helping the enemy ?

ਜਦੋਂ ਭਾਈ ਘਨੱਈਆ ਜੀ ਗੁਰੂ ਸਾਹਿਬ ਦੇ ਸਨਮੁੱਖ ਸਨ ਤਾਂ ਉਹਨਾਂ ਨੇ ਇਸ ਸਭ ਦੇ ਸੱਚ ਹੋਣ ਬਾਰੇ ਪੁੱਛਿਆ, ਕੀ ਉਹ ਸੱਚਮੁੱਚ ਦੁਸ਼ਮਨ ਦੀ ਮਦਦ ਕਰ ਰਹੇ ਸਨ?

Then Simran saw something which moved her in a way she had never felt before. She felt the heart of a saint.

ਫਿਰ ਸਿਮਰਨ ਨੇ ਕੁੱਝ ਅਜਿਹਾ ਦੇਖਿਆ ਜਿਸ ਨਾਲ ਉਸ ਨੂੰ ਕੁੱਝ ਨਿਵੇਕਲਾ ਮਹਿਸੂਸ ਹੋਇਆ, ਜੋ ਉਸ ਨੂੰ ਪਹਿਲਾਂ ਕਦੇ ਨਹੀਂ ਹੋਇਆ ਸੀ। ਉਸਨੇ ਇੱਕ ਸੰਤ ਦੇ ਦਿਲ ਨੂੰ ਮਹਿਸੂਸ ਕੀਤਾ।

FB: “Yes, my guru! What they say is true When I see anyone, all I see in them is your face. I see God in all humankind… How can I not serve them?? I only serve YOU my Guru…”

ਐਫ.ਬੀ.: "ਜੀ ਹਾਂ, ਗੁਰੂ ਸਾਹਿਬ! ਇਹ ਜੋ ਕਹਿ ਰਹੇ ਨੇ ਉਹ ਸੱਚ ਹੈ, ਜਦੋਂ ਮੈਂ ਕਿਸੀ ਨੂੰ ਵੀ ਦੇਖਦਾ ਹਾਂ, ਮੈਨੂੰ ਸਿਰਫ਼ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ। ਮੈਨੂੰ ਸਾਰੀ ਮਨੁੱਖਤਾ ਵਿੱਚ ਸਿਰਫ਼ ਰੱਬ ਹੀ ਦਿਸਦਾ ਹੈ...ਮੈਂ ਕਿਵੇਂ ਉਹਨਾਂ ਸੀ ਸੇਵਾ ਨਾ ਕਰਾਂ? ਮੈਂ ਤਾਂ ਸਿਰਫ਼ ਤੁਹਾਡੀ ਸੇਵਾ ਹੀ ਕਰ ਰਿਹਾ ਹੁੰਦਾ ਹਾਂ ਗੁਰੂ ਸਾਹਿਬ..."

Simran’s eyes began to water hearing this saint of the Guru. It was so beautiful how Guru ji loved his saint: Guru ji confirmed that he was doing the right thing and that he truly understood the message of Gurbani. Then Guru ji gave his beloved medicine to help the wounded. 

ਗੁਰੂ ਸਾਹਿਬ ਦੇ ਇਸ ਸੰਤ ਰੂਪੀ ਮਨੁੱਖ ਨੂੰ ਸੁਣ ਕੇ ਸਿਮਰਨ ਦੀ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਇਹ ਦੇਖਣਾ ਕਿੰਨਾਂ ਸੋਹਣਾ ਸੀ ਕਿ ਕਿਵੇਂ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨਾਲ ਪਿਆਰ ਕੀਤਾ: ਗੁਰੂ ਜੀ ਨੇ ਹਾਮੀ ਭਰੀ ਕਿ ਜੋ ਉਹ ਕਰ ਰਹੇ ਸਨ ਉਹ ਬਿਲਕੁਲ ਠੀਕ ਸੀ, ਅਤੇ ਉਹਨਾਂ ਨੇ ਗੁਰਬਾਣੀ ਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝਿਆ ਸੀ। ਫਿਰ ਗੁਰੂ ਜੀ ਨੇ ਆਪਣੇ ਪਿਆਰੇ ਨੂੰ ਦਵਾਈ ਦਿੱਤੀ ਤਾਂ ਜੋ ਉਹ ਜਖਮੀਆਂ ਦੀ ਮਦਦ ਕਰ ਸਕਣ।

Bhai Ghaneya: “I am honored Guru ji, I bow at your lotus feet.”

ਭਾਈ ਘਨੱਈਆ ਜੀ: "ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ ਗੁਰੂ ਜੀ ਅਤੇ ਤੁਹਾਡੇ ਚਰਨ ਕਮਲਾਂ ਵਿੱਚ ਆਪਣਾ ਸੀਸ ਨਿਵਾਉਂਦਾ ਹਾਂ।"

As a tear rolled down her cheek Simran understood that when we reach God, we see everyone AS ONE!

ਜਿਵੇਂ ਹੀ ਸਿਮਰਨ ਦੀ ਅੱਖ ਚੋਂ ਇੱਕ ਹੰਝੂ ਡਿੱਗਿਆ ਤਾਂ ਉਸਨੂੰ ਇਹ ਸਮਝ ਲੱਗੀ ਕਿ ਜਦੋਂ ਅਸੀਂ ਰੱਬ ਕੋਲ ਜਾਂਦੇ ਹਾਂ, ਤਾਂ ਅਸੀਂ ਸਾਰਿਆਂ ਨੂੰ ਇੱਕ ਵਜੋਂ ਦੇਖਦੇ ਹਾਂ!

Simran: “That’s the solution for our earth! We have to understand… and ACT with the truth that WE ARE ALL ONE!”

ਸਿਮਰਨ: "ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ! ਸਾਨੂੰ ਇਹ ਸਮਝਣਾ ਪਵੇਗਾ... ਅਤੇ ਇਸ ਸੱਚ ਦੇ ਨਾਲ ਅੱਗੇ ਵੱਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ!"

Then suddenly, without any effort from her, some words came out, 

ਫਿਰ ਇੱਕੋ ਦਮ, ਬਿਨਾਂ ਕੋਈ ਕੋਸ਼ਿਸ਼ ਕੀਤੇ, ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ, 

Simran: “As Bhai Ghaneya sees IkOngKar, so do I see the One in All. Dhan Wahiguru.”

ਸਿਮਰਨ: "ਜਿਵੇਂ ਭਾਈ ਘਨੱਈਆ ਜੀ ਇੱਕ ਓਂਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।"

God: “Say it again!”

ਰੱਬ: "ਦੁਬਾਰਾ ਬੋਲੋ!"

Simran: “As Bhai Ghaneya sees IkOngKar, so do I see the One in All. Dhan Wahiguru.”

ਸਿਮਰਨ: "ਜਿਵੇਂ ਭਾਈ ਘਨੱਈਆ ਜੀ ਇੱਕ ਓਂਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।"

God: “This is your mantra. Repeat and plant seeds. Love shall blossom, everything shall become better.”

ਰੱਬ: "ਇਹੀ ਤੁਹਾਡਾ ਮੰਤਰ ਹੈ। ਇਸ ਨੂੰ ਦੁਹਰਾਉਂਦੇ ਹੋਏ ਬੀਜ ਬੀਜਦੇ ਰਹੋ। ਦੁਨਿਆ ਵਿੱਚ ਪਿਆਰ ਜ਼ਰੂਰ ਵਰਤੇਗਾ, ਸਭ ਕੁਝ ਠੀਕ ਹੋ ਜਾਵੇਗਾ।"

There was another flash... and Simran opened her eyes.

ਇੱਕ ਵਾਰ ਫੇਰ ਰੋਸ਼ਨੀ ਚਮਕੀ... ਅਤੇ ਸਿਮਰਨ ਨੇ ਆਪਣੀਆਂ ਅੱਖਾਂ ਖੋਲ੍ਹੀਆਂ।

Simran: “Wha…. (panting)...”

ਸਿਮਰਨ: "ਵਾਹ... (ਤੇਜ਼ ਤੇਜ਼ ਸਾਹ ਲੈਣਾ)..."

In this moment she felt she knew the Truth. Later she thought about this new mantra and she knew what to do. With stars in her eyes she went home and told her parents about what happened in the Gurudwara,

ਉਸ ਪਲ ਵਿੱਚ ਉਸਨੂੰ ਇਹ ਲੱਗਿਆ ਕਿ ਉਸ ਨੇ ਸੱਚ ਨੂੰ ਪਾ ਲਿਆ ਹੈ। ਬਾਅਦ ਵਿੱਚ ਉਸਨੇ ਇਸ ਨਵੇਂ ਮੰਤਰ ਬਾਰੇ ਸੋਚਿਆ ਅਤੇ ਉਸਨੂੰ ਪਤਾ ਸੀ ਕਿ ਉਸਨੇ ਕੀ ਕਰਨਾ ਹੈ। ਆਪਣੀਆਂ ਅੱਖਾਂ ਵਿੱਚ ਇੱਕ ਚਮਕ ਲੈਕੇ ਉਹ ਆਪਣੇ ਘਰ ਗਈ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਗੁਰਦੁਆਰੇ ਵਿੱਚ ਕੀ ਹੋਇਆ,

Mum: “Wow sweety, you got a mantra straight from the Divine!”

ਮਾਂ: "ਵਾਹ ਪੁੱਤਰ ਜੀ, ਤੁਹਾਨੂੰ ਸਿੱਧਾ ਰੱਬ ਜੀ ਕੋਲੋਂ ਮੰਤਰ ਮਿਲਿਆ!"

Dad: “You are such a beloved of Guru Sahib!”

ਪਿਤਾ: "ਤੁਸੀਂ ਗਰੂ ਸਾਹਿਬ ਦੇ ਕਿੰਨੇ ਪਿਆਰੇ ਬੱਚੇ ਹੋ!"

Simran: “...then Wahiguru said that love shall blossom, so what I have to do is plant trees, feel that we are all One, and repeat the mantra...” 

ਸਿਮਰਨ: "...ਫਿਰ ਵਾਹਿਗੁਰੂ ਜੀ ਨੇ ਕਿਹਾ ਕਿ ਪਿਆਰ ਜ਼ਰੂਰ ਉਪਜੇਗਾ, ਇਸ ਕਰਕੇ ਮੈਨੂੰ ਸਿਰਫ਼ ਰੁੱਖ ਲਗਾਉਣ ਦੀ ਲੋੜ ਹੈ, ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਅਸੀਂ ਸਾਰੇ ਇੱਕ ਹਾਂ, ਅਤੇ ਮੰਤਰ ਨੂੰ ਦੁਹਰਾਉਣ ਦੀ ਲੋੜ ਹੈ..." 

They instantly went to the market and bought some tree seeds. Then they came back home to plant them. The whole time she repeated the mantra as much as possible,

ਉਹ ਉਸੇ ਸਮੇਂ ਬਜ਼ਾਰ ਗਏ ਅਤੇ ਕੁਝ ਰੁੱਖਾਂ ਦੇ ਬੀਜ ਖਰੀਦ ਲਿਆਏ। ਫਿਰ ਉਹਨਾਂ ਨੂੰ ਬੀਜਣ ਲਈ ਉਹ ਘਰ ਵਾਪਸ ਆ ਗਏ। ਪੂਰਾ ਸਮਾਂ ਉਹ ਜਿੰਨਾਂ ਹੋ ਸਕਿਆ ਉਸ ਮੰਤਰ ਨੂੰ ਦੁਹਰਾਉਂਦੀ ਰਹੀ,

CanTreesGrowOvernight-Bhai-Ghaneya-Kanhaiya.jpg

Simran: “As Bhai Ghaneya sees IkOngKar, so do I see the One in All. Dhan Wahiguru.”

ਸਿਮਰਨ: "ਜਿਵੇਂ ਭਾਈ ਘਨੱਈਆ ਜੀ ਇੱਕ ਓਂਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰੀਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।"

That night for the first time in a long time Simran slept without a worry in the world. She knew that everything would be taken care of. The next day, the whole family gazed in awe seeing a few enormous trees standing firmly in their garden.

ਉਸ ਰਾਤ, ਇੱਕ ਲੰਮੇ ਸਮੇਂ ਤੋਂ ਬਾਅਦ, ਸਿਮਰਨ ਬਿਨਾਂ ਕਿਸੇ ਚਿੰਤਾ ਦੇ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅੱਗਲੇ ਦਿਨ, ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।

Dad: “(yawns) What!? Where did those trees come from?”

ਪਿਤਾ: "(ਉਬਾਸੀ ਲੈਂਦਾ ਹੋਇਆ) ਇਹ ਕੀ? ਇਹ ਰੁੱਖ ਕਿੱਥੋਂ ਆ ਗਏ?

Mum: “Oh my God, it’s the seeds we planted?”

ਮਾਂ: "ਹੇ ਵਾਹਿਗੁਰੂ ਜੀ, ਕੀ ਇਹ ਉਹੀ ਬੀਜ ਨੇ ਜੋ ਅਸੀਂ ਬੀਜੇ ਸਨ?"

It was a miracle! How could trees grow overnight!?

ਇਹ ਇੱਕ ਚਮਤਕਾਰ ਸੀ! ਰੁੱਖ ਰਾਤੋਂ-ਰਾਤ ਕਿਵੇਂ ਉੱਗ ਸਕਦੇ ਹਨ?

Dad: “It couldn’t be, it was just yesterday that we put the seeds…”

ਪਿਤਾ: "ਇਹ ਨਹੀਂ ਹੋ ਸਕਦਾ, ਅਸੀਂ ਕੱਲ੍ਹ ਹੀ ਤਾਂ ਹਾਲੇ ਇਹ ਬੀਜ ਬੀਜੇ ਸਨ..."

Mum: “Wow… it’s the Grace of God…”

ਮਾਂ" "ਵਾਹ...ਇਹ ਤਾਂ ਗੁਰੂ ਜੀ ਦਾ ਆਸ਼ੀਰਵਾਦ ਹੈ..."

The news spread like wildfire and soon Simran’s house was surrounded by TV Journalists. Simran was on TV and talking to reporters telling this amazing story to the whole world.

ਇਹ ਖਬਰ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਅਤੇ ਜਲਦ ਹੀ ਸਿਮਰਨ ਦੇ ਘਰ ਨੂੰ ਟੀਵੀ ਦੇ ਪੱਤਰਕਾਰਾਂ ਨੇ ਚਾਰੇ ਪਾਸੋਂ ਘੇਰ ਲਿਆ। ਸਿਮਰਨ ਟੀਵੀ 'ਤੇ ਸੀ ਅਤੇ ਰਿਪੋਰਟਰਾਂ ਨਾਲ ਗੱਲ ਕਰਕੇ ਪੂਰੀ ਦੁਨੀਆ ਨੂੰ ਇਸ ਬਿਹਤਰੀਨ ਕਹਾਣੀ ਬਾਰੇ ਦੱਸ ਰਹੀ ਸੀ।

News Reporter: “What do you say to people who doubt that these trees grew overnight?”

ਖਬਰਾਂ ਦਾ ਰਿਪੋਰਟਰ: "ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਹ ਗੱਲ 'ਤੇ ਸ਼ੱਕ ਕਰਦੇ ਹਨ ਕਿ ਇਹ ਰੁੱਖ ਰਾਤੋਂ-ਰਾਤ ਨਹੀਂ ਉੱਗੇ?"

Simran: “It doesn’t matter if you believe me. Once we see the truth, we will solve every problem. We are all together in this, all people and animals and plants, everything on earth is One together, and together we shall make a better future. We must take Bhai Ghaneya as our example!”

ਸਿਮਰਨ: "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ 'ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ। ਇੱਕ ਵਾਰ ਜਦੋਂ ਅਸੀਂ ਸੱਚ ਦੇਖ ਲਵਾਂਗੇ, ਤਾਂ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਸ ਵਿੱਚ ਅਸੀਂ ਸਾਰੇ ਇਕੱਠੇ ਸ਼ਾਮਲ ਹਾਂ, ਸਾਰੇ ਲੋਕ ਅਤੇ ਜਾਨਵਰ ਅਤੇ ਪੌਦੇ, ਧਰਤੀ ਦਾ ਹਰੇਕ ਜੀਵ ਇਸ ਵਿੱਚ ਇੱਕ ਹੈ, ਅਤੇ ਇਕੱਠੇ ਮਿਲ ਕੇ ਅਸੀਂ ਇੱਕ ਸੁਨਹਿਰਾ ਭਵਿੱਖ ਸਿਰਜ ਸਕਦੇ ਹਾਂ। ਸਾਨੂੰ ਭਾਈ ਘਨੱਈਆ ਜੀ ਨੂੰ ਆਪਣੇ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ!"

So, people around the world tried it for themselves. They invoked Bhai Ghaneya and began planting seeds all over the fields. But this miracle was just a tiny part of what was coming next: The special seeds from the trees planted initially by Simran, connected with other trees through the soil and water, their roots reached out to each other, and soon dense forests began growing all over the world.

ਤਾਂ, ਦੁਨੀਆ ਦੇ ਹਰੇਕ ਕੋਨੇ ਵਿੱਚ ਲੋਕਾਂ ਨੇ ਖੁਦ ਇਸ ਨੂੰ ਅਜ਼ਮਾਇਆ। ਉਹਨਾਂ ਨੇ ਭਾਈ ਘਨੱਈਆ ਜੀ ਨੂੰ ਯਾਦ ਕੀਤਾ ਅਤੇ ਵੱਖ ਵੱਖ ਥਾਵਾਂ 'ਤੇ ਬੀਜ ਬੀਜਨੇ ਸ਼ੁਰੂ ਕੀਤੇ। ਪਰ ਇਹ ਚਮਤਕਾਰ ਆਉਣ ਵਾਲੇ ਹਾਲਾਤਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ: ਸਿਮਰਨ ਵੱਲੋਂ ਸ਼ੁਰੂਆਤ ਵਿੱਚ ਬੀਜੇ ਗਏ ਰੁੱਖਾਂ ਦੇ ਖਾਸ ਬੀਜ ਮਿੱਟੀ ਅਤੇ ਪਾਣੀ ਰਾਹੀਂ ਹੋਰ ਰੁੱਖਾਂ ਨਾਲ ਜੁੜ ਗਏ, ਉਹਨਾਂ ਦੀਆਂ ਜੜਾਂ ਇੱਕ ਦੂਜੇ ਤੱਕ ਪਹੁੰਚ ਗਈਆਂ, ਅਤੇ ਜਲਦ ਹੀ ਦੁਨੀਆ ਭਰ ਵਿੱਚ ਸੰਘਣੇ ਜੰਗਲ ਉੱਗਣੇ ਸ਼ੁਰੂ ਹੋ ਗਏ।

With the combined power of people’s chanting all around the world, the special seeds grew quickly and even barren fields were turned into lovely dense forests. In a month’s time, Simran went outside and saw something amazing. She saw dozens of dark clouds high in the sky above her. Her smile was a mile wide and her brown eyes glittered with cheerfulness.

ਦੁਨੀਆ ਭਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਦੀ ਸੰਯੁਕਤ ਸ਼ਕਤੀ ਦੇ ਨਾਲ, ਇਹ ਖਾਸ ਬੀਜ ਜਲਦ ਹੀ ਉੱਗ ਗਏ ਅਤੇ ਬੰਜਰ ਜਮੀਨਾਂ ਵੀ ਖੂਬਸੂਰਤ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈਆਂ। ਇੱਕ ਮਹੀਨੇ ਦੇ ਸਮੇਂ ਅੰਦਰ, ਸਿਮਰਨ ਬਾਹਰ ਗਈ ਅਤੇ ਉਸਨੇ ਇੱਕ ਬਿਹਤਰੀਨ ਨਜ਼ਾਰਾ ਦੇਖਿਆ। ਉਸਨੇ ਆਪਣੇ ਉੱਪਰ ਅਕਾਸ਼ ਵਿੱਚ ਦਰਜਨਾਂ ਹੀ ਕਾਲੇ ਬੱਦਲ ਵੇਖੇ। ਉਸਦੇ ਚਿਹਰੇ 'ਤੇ ਇੱਕ ਬਹੁਤ ਵੱਡੀ ਮੁਸਕਰਾਹਟ ਸੀ ਅਤੇ ਉਸਦੀਆਂ ਭੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।

Simran: “The trees are bringing the rain! It’s working!”

ਸਿਮਰਨ: " ਰੁੱਖ ਇਸ ਮੀਂਹ ਨੂੰ ਲੈ ਕੇ ਆ ਰਹੇ ਹਨ! ਇਹ ਕੰਮ ਕਰ ਰਿਹਾ ਹੈ!"

A few minutes later, Simran began to dance happily in the rain, skipping and twirling in the drops of water. As the days passed, more trees began to grow around the world and everything became green again. People became happy and cheerful.... All thanks to the almighty One – Waheguru Ji.

ਕੁਝ ਮਿੰਟਾਂ ਬਾਅਦ, ਸਿਮਰਨ ਖੁਸ਼ੀ ਨਾਲ ਮੀਂਹ ਵਿੱਚ ਨੱਚਣ ਲੱਗ ਪਈ, ਪਾਣੀ ਦੀਆਂ ਬੂੰਦਾਂ ਵਿੱਚ ਉਛਲਦੀ ਹੋਈ ਅਤੇ ਗੋਲ ਗੋਲ ਘੁੰਮਦੀ ਹੋਈ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਦੁਨੀਆ ਵਿੱਚ ਹੋਰ ਰੁੱਖ ਉੱਗਦੇ ਰਹੇ ਅਤੇ ਸਾਰੇ ਪਾਸੇ ਸਭ ਕੁੱਝ ਫਿਰ ਹਰਾ-ਭਰਾ ਹੋ ਗਿਆ। ਲੋਕ ਖੁਸ਼ ਅਤੇ ਅਨੰਦਦਾਇਕ ਹੋ ਗਏ.... ਅਤੇ ਇਸ ਸਭ ਲਈ ਉਸ ਇੱਕ ਰੱਬ-ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਹੈ।

This story was written by Hunar Kaur from Hoshiarpur who is 10 years old. She loves SikhNet stories. Download the app to enjoy them all.
ਇਹ ਕਹਾਣੀ ਹੁਨਰ ਕੌਰ ਦੁਆਰਾ ਲਿਖੀ ਗਈ ਸੀ, ਜੋ ਕਿ 10 ਸਾਲ ਦੀ ਹੈ ਅਤੇ ਹੁਸ਼ਿਆਰਪੁਰ ਰਹਿੰਦੀ ਹੈ। ਉਸ ਨੂੰ ਸਿੱਖਨੈੱਟ ਦੀਆਂ ਕਹਾਣੀਆਂ ਬਹੁਤ ਪਸੰਦ ਹਨ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।

Bhai Kanhaiya ji by Bhagat Singh Bedi - Frame Sikhnet.jpg
Storyteller:  Guruka Singh Khalsa
Age ranges:  1 - 6