20 August, 2018, Moga: First of its own kind, a Gurbani based nature oasis has been created by Washington based EcoSikh in Punjab. Guru Nanak Bagh(garden) was inaugurated on August 20, 2018, by EcoSikh in collaboration with the citizens of Patto Hira Singh village and the Patto Eco Tree and Landscape Society (PETALS). This project was launched in celebrations of 550th birth-anniversary of Guru Nanak to be celebrated worldwide in 2019. Various species of trees mentioned in the Sikh scriptures, Guru Granth Sahib, has been planted at this five-acre site.
This historical sacred spot in Moga has been visited by Guru Nanak Dev ji and by the Sixth, Seventh and the tenth Sikh Gurus as mentioned in history.
Supreet Kaur, EcoSikh India President, said, "We wanted to choose a site which is linked with Guru Nanak and secondly we were excited that the local community was enthusiastic about this unique project. This is perhaps the first time that 13 different tree species mentioned in Gurbani have been planted in one garden or one site. Over 400 tree of 13 species from gurbani like; mango, neem, kikkar, simal, bamboo, jujube, henna, date palms, bohar, sandalwood etc. were planted by volunteers."
Jaspreet Singh, Secretary of EcoSikh, said, "This project is dedicated to the 550th birth-anniversary of Guru Nanak Dev ji and has been facilitated under the campaign "550 Trees in the Name of Guru alias 550 Rukh Guru de Naam".
He added, "Every tree has been identified with a corresponding line from Guru Granth Sahib. The credit for the entire research and the organization of this project goes to landscape expert, Dr. Balwinder Singh Lakhewali. We are also grateful to all the EcoSikh volunteers and the citizens of Patto Hira Singh for their sense of dedication and their commitment to preserve nature."
Dr. Rajwant Singh, EcoSikh International President, said, "We want to highlight teachings of Guru Nanak on nature and this is the best way to exhibit the close connection of Sikh spirituality with God's creation. We are confident that this will inspire not only people of Punjab and India but people all over the world."
Expressing his feelings, the PETALS President, Sukhchain Singh said, "We are thankful to EcoSikh for envisioning that Guru Nanak's 550th birth-anniversary should be celebrated with having a long lasting positive impact. Planting trees from Gurbani in the name of Guru is a win-win situation for people, earth, animals and nature. It is history being created."
Secretary Jagtar Singh and treasurer Ajmer Singh from Patto Eco Tree and Landscape Society shared that previously on March 14, 2012 the project for environmental protection and preservation was initiated by the Patto Hira Singh citizens and the volunteers of PETALS on the 13 acres of land under the supervision of Dr. Jaswinder Singh Bilga.
In response to a call given to all Sikhs by EcoSikh to plant 550 trees at 1820 location with the goal of planting 1 million trees all over the world, various teams have joined in many cities and villages in Punjab and they have started their own plantations.
For more information call:
Ravneet Singh EcoSikh at 99883 73268 or email at [email protected]
Ravneet Singh
Project Manager (South Asia) | EcoSikh
[email protected]
998.837.3268 (India)
EcoSikhFacebook
About EcoSikh
EcoSikh is a response from the Sikh community to the threats of climate change and the deterioration of the natural environment. Our organization arose as part of the Long Term Plans for Generational Change programme initiated in 2009 by the United Nations Development Programme (UNDP) and the Alliance of Religions and Conservation, UK (ARC) to help the world’s major religious traditions create long-term plan to improve their relationship with the environment and to guide their investment towards environmental protection.
ਈਕੋਸਿੱਖ ਸੰਸਥਾ ਦੁਆਰਾ ਮੋਗੇ ਵਿੱਚ ਗੁਰਬਾਣੀ ਨੂੰ ਸਮਰਪਿਤ ਗੁਰੂ ਨਾਨਕ ਬਾਗ ਦਾ ਉਦਘਾਟਨ
ਮੋਗਾ, 20 ਅਗਸਤ, 2018; ਵਸ਼ਿੰਗਟਨ ਸਥਿਤ ਸੰਸਥਾ, ਈਕੋਸਿੱਖ ਵੱਲੋਂ ਇੱਕ ਨਿਵੇਕਲੇ ਉਪਰਾਲੇ ਤਹਿਤ ਗੁਰਬਾਣੀ ਦੇ ਆਸ਼ੇ ਅਨੁਸਾਰ, ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਹਰਿਆਵਲ-ਭਰਪੂਰ ਬਾਗ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਈਕੋਸਿੱਖ ਸੰਸਥਾ ਦੇ ਕੋਮਾਂਤ੍ਰੀ ਪ੍ਰਧਾਨ ਸੁਪਰੀਤ ਕੋਰ ਨੇ ਦੱਸਿਆ ਕਿ ਈਕੋਸਿੱਖ ਸੰਸਥਾ ਵੱਲੋਂ 2019 ਵਿੱਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੰੂ ਸਮਰਪਿਤ, ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀ ਅਤੇ ਪੱਤੋ ਈਕੋ ਟ੍ਰੀ ਐਂਡ ਲੈਂਡਸਕੇਪ ਸੋਸਾਇਟੀ (ਪੈਟਲਸ) ਦੇ ਸਹਿਯੋਗ ਨਾਲ ‘ਗੁਰੂ ਨਾਨਕ ਬਾਗ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਥੇ ਕਿ 5-ਕਿੱਲੇ ਜਮੀਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ ਹਨ।
ਧਾਰਮਿਕ ਮਹੱਤਤਾ ਦੇ ਪੱਖ ਤੋਂ ਮੋਗਾ ਦੇ ਇਸ ਅਸਥਾਨ ਨੰੂ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਪਾਤਸ਼ਾਹੀ ਛੇਵੀਂ, ਸੱਤਵੀਂ ਅਤੇ ਦੱਸਵੀਂ ਦੀ ਚਰਨ-ਛੋਹ ਪ੍ਰਾਪਤ ਹੈ।
ਸੁਪਰੀਤ ਕੌਰ ਨੇ ਕਿਹਾ, “ਸਿੱਖ ਇਤਿਹਾਸ ਵਿੱਚ ਇਹ ਅਜਿਹਾ ਪਹਿਲਾ ਅਸਥਾਨ ਬਨਣ ਜਾ ਰਿਹਾ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਈ ਪਰਜਾਤੀਅਾਂ ਦੇ ਰੁੱਖ ਇੱਕੋ ਥਾਂ ਲਗਾਏ ਗਏ ਹੋਣ। ਕੁੱਲ ਮਿਲਾ 13 ਕਿਸਮਾਂ ਦੇ 400 ਤੋਂ ਵੱਧ ਰੁੱਖ ਲਗਾਏ ਗਏ ਜਿੰਨ੍ਹਾਂ ਵਿੱਚ ਅੰਬ, ਕਿੱਕਰ, ਸਿੰਮਲ, ਬੇਰ, ਮਹੂਆ, ਚੰਦਨ, ਬੋਹੜ ਆਦਿ ਹਨ।”
ਇਸ ਮੌਕੇ ਈਕੋਸਿੱਖ ਦੇ ਸਕੱਤਰ ਜਸਪ੍ਰੀਤ ਸਿੰਘ ਨੇ ਕਿਹਾ, “ਇਹ ਪ੍ਰੋਜੈਕਟ ਈਕੋਸਿੱਖ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੰੂ ਸਮਰਪਿਤ ‘550 ਰੁੱਖ ਗੁਰੂ ਦੇ ਨਾਮ’ ਵਾਤਾਵਰਣ ਲਹਿਰ ਦੇ ਹੇਠ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਹਰ ਇੱਕ ਰੁੱਖ ਦੀ ਪਹਿਚਾਨ ਲਈ ਉਸ ਨਾਲ ਢੁਕਦੀ ਗੁਰਬਾਣੀ ਦੀ ਤੁੱਕ ਦਿੱਤੀ ਗਈ ਹੈ। ਅਸੀਂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੇ ਸ਼ੁਕਰਗੁਡਾਰ ਹਾਂ ਜਿੰਨ੍ਹਾਂ ਨੇ ਗੁਰਬਾਣੀ ਦੀ ਖੋਜ ਅਤੇ ਬਾਗ ਦੀ ਲੈਂਡਸਕੇਪਿੰਗ ਕੀਤੀ ਹੈ। ਅਸੀਂ ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀਅਾਂ ਦੇ ਵੀ ਧਨਵਾਦੀ ਹਾਂ ਜਿੰਨ੍ਹਾਂ ਦੇ ਕੁਦਰਤ ਪ੍ਰਤੀ ਚਾਅ ਅਤੇ ਸੰਵੇਦਨਸ਼ੀਲਤਾ ਕਰਕੇ ਇਹ ਕੰਮ ਸ਼ੁਰੂ ਹੋਇਆ ਹੈ।”
ਈਕੋਸਿੱਖ ਸੰਸਥਾ ਦੇ ਅੰਤਰ-ਰਾਸ਼ਟਰੀ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ, “ਅਸੀਂ ਗੁਰੂ ਨਾਨਕ ਦੇਵ ਜੀ ਦੀਅਾਂ ਕੁਦਰਤ-ਪ੍ਰੇਮ ਪ੍ਰਤੀ ਦਿੱਤੀਅਾਂ ਗਈਅਾਂ ਸਿਖਿਆਵਾਂ ਅਤੇ ਸਿੱਖ ਧਰਮ ਦੇ ਕੁਦਰਤ ਦੇ ਸਬੰਧਾਂ ਵਾਲੇ ਫਲਸਫੇ ਨੰੂ ਸਮੁੱਚੇ ਸੰਸਾਰ ਤੱਕ ਪਹੁੰਚਾਉਣ ਦਾ ਟੀਚਾ ਲੈ ਕੇ ਚੱਲੇ ਹਾਂ, ਜਿਸ ਲਈ ਇਹ ਸੱਭ ਤੋਂ ਵਧੀਆ ਢੰਗ ਹੈ। ਸਾਡਾ ਵਿਸ਼ਵਾਸ ਹੈ ਕਿ ਇਹ ਪ੍ਰੌਜੈਕਟ ਨਾ ਕੇਵਲ ਪੰਜਾਬ ਬਲਕਿ ਭਾਰਤ ਦੇ ਨਾਲ-ਨਾਲ ਪੂਰੀ ਦੁਨੀਅਾਂ ਨੰੂ ਸਾਚੇ ਗੁਰੂਅਾਂ ਦੀ ਵਿਚਾਰਧਾਰਾ ਪ੍ਰਤੀ ਪ੍ਰੇਰਿਤ ਕਰੇਗਾ।
ਪੈਟਲਸ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਆਪਣੀਅਾਂ ਭਾਵਨਾਵਾਂ ਪੇਸ਼ ਕਰਦਿਅਾਂ ਕਿਹਾ, “ਅਸੀਂ ਈਕੋਸਿੱਖ ਸੰਸਥਾ ਦੇ ਧੰਨਵਾਦੀ ਹਾਂ ਜਿੰਨ੍ਹਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੰੂ ਸਾਕਾਰਾਤਮਕ ਢੰਗ ਨਾਲ ਮਨਾਉਨਦਿਅਾਂ ਸਦੀਵੀਂ ਬਨਾਉਣ ਲਈ ਦੂਰ-ਅੰਦੇਸ਼ੀ ਟੀਚੇ ਮਿੱਥੇ ਗਏ ਹਨ।” ਉਹਨਾਂ ਕਿਹਾ ਕਿ ਗੁਰਬਾਣੀ ਤੋਂ ਸੇਧ ਲੈ ਕੇ ਗੁਰੂ ਦੇ ਨਾਮ ਤੇ ਮਨੁਖਤਾ, ਧਰਤੀ, ਪਸ਼ੂਅਾਂ ਅਤੇ ਪ੍ਰਕਿਰਤੀ ਨੰੂ ਬਚਾਉਣ ਲਈ ਰੁੱਖ ਲਗਾਉਣ ਤੋਂ ਵੱਡੀ ਮਾਣ ਵਾਲੀ ਗੱਲ ਸ਼ਾਇਦ ਕੋਈ ਹੋ ਨਹੀਂ ਸਕਦੀ।
ਇਸ ਮੋਕੇ ਤੇ ਪੈਟਲਸ ਦੇ ਸੈਕਟਰੀ ਸ. ਜਗਤਾਰ ਸਿੰਘ ਅਤੇ ਖਜਾਨਚੀ ਸ. ਅਜਮੇਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 14 ਮਾਰਚ 2012 ਨੂੰ ਪਿੰਡ ਪੱਤੋ ਹੀਰਾ ਸਿੰਘ ਦੇ ਨਿਵਾਸੀਆਂ ਅਤੇ ਪੈਟਲਸ ਸੰਸਥਾ ਨੇ ਡਾ. ਜਸਵਿੰਦਰ ਸਿੰਘ ਬਿਲਗਾ ਦੀ ਅਗਵਾਈ ਵਿੱਚ 13-ਏਕੜ ਜਮੀਨ ਵਿੱਚ ਵਾਤਾਵਰਣ ਦੀ ਸੁਰੱਖਿਆ ਦੇ ਮਨੋਰਥ ਨਾਲ ਕਾਰਜ ਸ਼ੁਰੂ ਕੀਤੇ ਸਨ।
ਜਿਕਰਯੋਗ ਹੈ ਕਿ ਈਕੋਸਿੱਖ ਸੰਸਥਾ ਵੱਲੋਂ ਸਮੂੰਹ ਸਿµਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸੰਸਾਰ ਭਰ ਵਿਚ 1820 ਸਥਾਨਾਂ ਤੇ 10 ਲੱਖ ਰੁੱਖ ਲਗਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਪਿੰਡਾਂ ਅਤੇ ਸ਼ਹਿਰਾਂ ਦੀਆਂ ਵੱਖ-ਵੱਖ ਸੰਸਥਾਵਾਂ ਵµਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਰਵਨੀਤ ਸਿੰਘ ਨੰੂ 99883 73268 ਜਾਂ ravn ਤੇ ਸੰਪਰਕ ਕਰੋ।