May 26, 2018, Ludhiana: US based environmental organization EcoSikh joins hands with Punjab Pollution Control Board (PPCB) to push the use of compostable bags made out of potato and corn/bio-based starch at all religious places in Punjab. Heads of all the major religions gathered today at Gurdwara Sri DukhNiwaran Sahib at the launch. The event was widely supported by all the religious bodies including Gurdwara DukhNiwaran Sahib and Gurdwara Sarabha Nagar, Jama Masjid Field Ganj, Durga Temple, Gyan Sthal and Sri Krishna Mandir. The event was designed to reach maximum masses via multi-faiths. As per United Nations, 80% of the world population belongs to one or the other religion. On this pious occasion Jathedar Sri Damdama Sahib Giani Harpreet Singh ji, Jathedar Giani Phoola Singh ji Kesgarh Sahib and Head Granthi Giani Malkiat Singh ji Sri Akal Takhat Sahib were also present to give their best wishes.
It is to be noted PPCB launched these bags at Sri Harmandar Sahib Amritsar for carrying karrah parshad on March 14, the Sikh Environment Day. Since then the environmental groups have felt the need to popularize these bags at the major Gurdwaras and religious spots in Punjab and push them in the market. The non-biodegradable plastic bags have created a havoc in Punjab’s environment whereas these bags will not effect the environment as they decompose naturally in 180 days when exposed to water or sunlight or disposed off in garbage. Additionally, they are not harmful to animals if consumed.
Said PPCB Chief Engineer, Pradeep Gupta, “This year India is hosting the World Environment Day, on June 5th, under the theme ‘beat the plastic pollution’, and PPCB has applied all its sincere efforts to popularize the manufacturing and sales of the bio-degradable bags. We are thankful to the entire public of Punjab and especially the environmental organizations who are coming forward to further the government’s efforts to save environment.”
In the last decade one time use plastic bags has brought Punjab on the top ranking in terms of pollution. As per past PPCB reports Punjab produces about 4300 tonnes of garbage everyday. Assumingly 25% of the total municipal solid waste is comprised of plastic bags, which makes 1100 tonnes of plastic daily, most of it is not recycled and ends up in polluting rivers and our soils.
Said, Pritpal Singh ji, President Gurdwara DukhNiwaran Sahib, “Guru Nanak has said that the Creator resides in the nature and we have to extend his vision to protect the mata dharat. Our Gurdwara and sangat will take lead in serving the nature by promoting these earth friendly bags for carrying Karrah Prasad.
Said EcoSikh India President Supreet Kaur, “Sikhs have been known for their seva and wellbeing of all, sarbat da bhalla. The compostable bag is a visionary idea to replace the ‘one time use’ plastic bags and pay back our air water and our soils to protect all life of earth. It is an honour to us that EcoSikh will be spearheading to promote the use and sales of earth-friendly bags at all the religious places in Punjab and make an impact.”
Extended his gratitude to PPCB and the religious bodies EcoSikh Board Member Jaspreet Singh who has been behind the entire launch, said, “Using this bag for Prasad is a unique way to sell the idea and spread awareness via a religious platform. When everyone carries the holy prasad in the compostable starch bags, they will understand that Guru has always expected us to love nature and then perhaps they will understand that there is a need to give up the usual plastic bags and switch to this eco-friendly product.”
Naib Shahi Imam Janab Usman Ludhianvi from Jama Masjid said, “Islam has always promoted live an eco-friendly life and to protect nature. We appeal to all our business houses to innovate in this product and be creative in using the compostable bags in packaging especially in the food items.”
Balbir Kumar Gupta President Durga Temple also confirmed his support from Hindu community and at the temple. Gen Secretary Dukh Niwaran Sahib Avtar Singh ji, Ajit Singh Khalsa, Satnam Singh, Price from Gurdwara Dukhniwaran Sahib were present.
For more information, contact:
Jaspreet Singh EcoSikh 98152-27100
Ravneet Singh EcoSikh 99883-73268
------------------
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਈਕੋਸਿੱਖ ਸੰਸਥਾ ਨੇ
ਕੰਪੋਸਟੇਬਲ ਬੈਗਾਂ ਦੇ ਪ੍ਰਚਾਰ ਲਈ ਹੱਥ ਮਿਲਾਇਆ :
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ, 26 ਮਈ 2018; - ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਅਧਾਰਿਤ ਸੰਸਥਾ, ਈਕੋਸਿੱਖ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ ‘ਤੇ ਆਲੂ ਅਤੇ ਮੱਕੀ ਦੇ ਮਿਸ਼ਰਣ ਤੋਂ ਬਣਾਏ ਗਏ ਕੰਪੋਸਟੇਬਲ ਬੈਗਾਂ ਦੀ ਵਰਤੋਂ ਨੂੰ ਪ੍ਰਫੁੱਲਿਤ ਕਰਨ ਲਈ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਮੁਹਿੰਮ ਦੀ ਸ਼ੁਰੂਆਤ ਕੀਤੀ। ਅੱਜ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਈਕੋਸਿੱਖ ਸੰਸਥਾ ਦੇ ਪ੍ਰਤੀਨਿੱਧਾਂ ਨੇ ਗੁਰਦੁਆਰਾ ਸਰਾਭਾ ਨਗਰ, ਜਾਮਾ ਮਸਜਿਦ ਫੀਲਡ ਗੰਜ਼, ਦੁਰਗਾ ਟੈਂਪਲ, ਗਿਆਨ ਸਥੱਲ ਅਤੇ ਸ੍ਰੀ ਕ੍ਰਿਸ਼ਨਾ ਮੰਦਰ ਦੇ ਅਹੁਦੇਦਾਰਾ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਮੌਕੇ ਪਹਿਲਾਂ ਹੀ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੀ ਦੇਗ ਲਈ ਇਨ੍ਹਾਂ ਲਿਫਾਫਿਆਂ ਦੀ ਵਰਤੋਂ ਸ਼ੁਰੂ ਕਰਵਾਈ ਜਾ ਚੁੱਕੀ ਹੈ। ਉਦੋਂ ਤੋਂ ਹੀ ਵਾਤਾਵਰਣ ਪ੍ਰੇਮੀਆਂ ਵੱਲੋਂ ਇਨ੍ਹਾਂ ਲਿਫਾਫ਼ਿਆਂ ਦੀ ਵਰਤੋਂ ਨੂੰ ਹੋਰਨਾਂ ਗੁਰਦੁਆਰਾ ਸਹਿਬਾਨ ਤੇ ਧਾਰਮਿਕ ਸਥਾਨਾਂ ਤੇ ਵਰਤੋਂ ਵਿੱਚ ਲਿਆਉਣ ਅਤੇ ਮਾਰਕੀਟ ਵਿੱਚ ਆਮ ਲੋਕਾਂ ਲਈ ਉਪਲਬਧ ਕਰਵਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਹ ਪ੍ਰੋਗਰਾਮ ਵਾਤਾਵਰਣ ਨੂੰ ਬਚਾਉਣ ਲਈ ਧਰਮਾਂ ਦੀ ਅਵਾਜ਼ ਦੇ ਤੌਰ ਤੇ ਵੱਧ ਤੋਂ ਵੱਧ ਦੁਨੀਆਂ ਤੱਕ ਸੁਨੇਹਾ ਪਣਾਉਣ ਲਈ ਉਲੀਕਿਆ ਗਿਆ। ਸੰਯੁਕਤ ਰਾਸ਼ਟਰ ਦੇ ਮੁਤਾਬਿਕ 80% ਲੋਕ ਕਿਸੇ ਨਾ ਕਿਸੇ ਧਰਮ ਨੂੰ ਮਨਦੇ ਹਨ। ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੱਖਤ ਸ੍ਰੀ ਦਮਦਮਾ ਸਾਹਿਬ, ਜੱਥੇਦਾਰ ਗਿਆਨੀ ਫੂਲ਼ਾ ਸਿੰਘ ਜੀ ਤੱਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੈੱਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਜੀ ਸ੍ਰੀ ਅਕਾਲ ਤੱਖਤ ਸਾਹਿਬ ੳਚੇਚੇ ਤੌਰ ਤੇ ਸ਼ਾਮਿਲ ਸਨ।
ਆਮ ਵਰਤੋਂ ਵਿੱਚ ਲਿਆਏ ਜਾ ਰਹੇ ਪਲਾਸਟਿਕ ਦੇ ਲਿਫਾਫ਼ੇ ਮਨੁੱਖਤਾ ਅਤੇ ਪਸ਼ੂਆਂ ਲਈ ਖ਼ਤਰਨਾਕ ਹੋਣ ਦੇ ਨਾਲ ਖ਼ ਨਾਲ ਪੰਜਾਬ ਦੇ ਵਾਤਾਵਰਣ ਨੂੰ ਗੰਧਲ਼ਾ ਕਰ ਰਹੇ ਹਨ, ਜਦਕਿ ਇਹ ਕੰਪੋਸਟ ਲਿਫਾਫ਼ੇ ਪਾਣੀ ਵਿੱਚ ਸੁੱਟਣ ਅਤੇ ਸੂਰਜ਼ ਦੀ ਧੁੱਪ ਵਿੱਚ ਰੱਖਣ ਨਾਲ ਕੇਵਲ 180 ਦਿਨ੍ਹਾਂ ਵਿੱਚ ਹੀ ਖ਼ਤਮ ਹੋ ਜਾਂਦੇ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜੀਨੀਅਰ ਸ੍ਰੀ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਇਸ ਸਾਲ ਭਾਰਤ ਬਤੌਰ ਮੇਜ਼ਬਾਨ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਜਾ ਰਿਹਾ ਹੈ, ਜਿਸ ਦਾ ਮੁੱਖ ਥੀਮ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨੂੰ ਖ਼ਤਮ ਕਰਨਾ ਰੱਖਿਆ ਗਿਆ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਟੀਚਾ ਇਨ੍ਹਾਂ ਕੰਪੋਸਟ ਲਿਫਾਫਿਆਂ ਨੂੰ ਬਣਾਉਣ ਅਤੇ ਮਾਰਕੀਟ ਵਿੱਚ ਵੇਚਣ ਲਈ ਪ੍ਰੋਤਸਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਣ ਪ੍ਰਤੀ ਚੇਤਨਤਾ ਪੈਦਾ ਕਰਨ ਵਾਲੀਆਂ ਸੰਸਥਾਵਾਂ ਦਾ ਧੰਨਵਾਦੀ ਹੈ ਜੋ ਕਿ ਸਰਕਾਰ ਦੇ ਵਾਤਾਵਰਣ ਨੂੰ ਬਚਾਉਣ ਦੇ ਉਪਰਾਲਿਆਂ ਵਿੱਚ ਵਧ ਚੜ੍ਹਕੇ ਹਿੱਸਾ ਲੈ ਰਹੀਆਂ ਹਨ।
ਪਿਛਲੇ ਦੱਸ ਸਾਲਾਂ ਦੌਰਾਨ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਵਿੱਚ ਪੰਜਾਬ ਸਭ ਤੋਂ ਉੱਪਰਲੇ ਸਥਾਨ ਤੇ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਪੋਰਟ ਮੁਤਾਬਕ ਪੰਜਾਬ ਵਿੱਚ ਰੋਜ਼ਾਨਾ 4300 ਟਨ ਪਲਾਸਟਿਕ ਕੂੜਾ ਪੈਦਾ ਹੁੰਦੀ ਹੈ। ਸ਼ਹਿਰੀ ਖੇਤਰਾਂ ਵਿੱਚੋਂ ਨਿੱਕਲਣ ਵਾਲੀ ਕੂੜੇ ਦਾ 25 ਪ੍ਰ੍ਰਤੀਸ਼ਤ ਹਿੱਸਾ ਪਲਾਸਟਿਕ ਦੇ ਲਿਫਾਫੇ ਹੁੰਦੇ ਹਨ, ਜਿਹੜਾ ਕਿ ਰੋਜ਼ਾਨਾਂ ਲੱਗਭੱਗ 1100 ਟਨ ਬਣਦਾ ਹੈ। ਇਨ੍ਹਾਂ ਵਿੱਚੋਂ ਬਹੁਤਾ ਪਲਾਸਟਿਕ ਖ਼ਤਮ ਹੋਣ ਯੋਗ ਨਹੀਂ ਹੁੰਦਾ ਅਤੇ ਅੰਤ ਵਿੱਚ ਪੰਜਾਬ ਦੇ ਦਰਿਆਵਾਂ ਅਤੇ ਮਿੱਟੀ ਵਿੱਚ ਘੁੱਲ਼ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ।
ਇਸ ਮੌਕੇ ਗੁਰਦੁਆਰਾ ਦੁੂਖ ਨਿਵਾਰਣ ਸਾਹਿਬ ਦੇ ਪ੍ਰਧਾਨ, ਪ੍ਰਿਤਪਾਲ ਸਿੰਘ ਨੇ ਕਿਹਾ “ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਫੁਰਮਾਇਆ ਹੈ ਕਿ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਪ੍ਰਮਾਤਮਾ ਕੁਦਰਤ ਵਿੱਚ ਵਸਦਾ ਹੈ ਅਤੇ ਸਾਡਾ ਮਨੋਰਥ ਮਾਤਾ ਧਰਤ ਦੀ ਰਾਖੀ ਨੂੰ ਅੱਗੇ ਵਧਾਉਣ ਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਸਮੰੂਹ ਸੰਗਤ ਇਨ੍ਹਾਂ ਕੰਪੋਸਟ ਲਿਫਾਫਿਆਂ ਨੂੰ ਕੜਾਹ ਪ੍ਰਸਾਦਿ ਲਈ ਵਰਤ ਕੇ ਕੁਦਰਤ ਦੀ ਸੇਵਾ ਕਰਨ ਵਿੱਚ ਅਗਵਾਈ ਦੇਵੇਗੀ।”
ਇਸ ਮੌਕੇ ਈਕੋਸਿੱਖ ਸੰਸਥਾ ਦੇ ਪ੍ਰਧਾਨ, ਸੁਪਰੀਤ ਕੌਰ ਨੇ ਕਿਹਾ ਕਿ ਸਿੱਖ, ਦੁਨੀਆਂ ਭਰ ਵਿੱਚ ਸੇਵਾ ਅਤੇ ‘ਸਰਬੱਤ ਦੇ ਭਲੇ’ ਦੀ ਭਾਵਨਾਂ ਨਾਲ ਲਬਰੇਜ਼ ਹੋਣ ਕਾਰਨ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੰਪੋਸਟ ਲਿਫਾਫਿਆਂ ਦੀ ਵਰਤੋਂ ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਦੂਰਦਰਸ਼ੀ ਵਿਚਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਈਕੋਸਿੱਖ ਸੰਸਥਾ ਇਨ੍ਹਾਂ ਕੰਪੋਸਟ ਲਿਫਾਫਿਆਂ ਦੇ ਪ੍ਰਚਾਰ, ਵਪਾਰ ਅਤੇ ਪਸਾਰ ਵਿੱਚ ਅਗਾਂਹ ਵਧੂ ਭੂਮਿਕਾ ਨਿਭਾ ਰਹੀ ਹੈ।
ਈਕੋਸਿੱਖ ਬੋਰਡ ਦੇ ਮੈਂਬਰ ਜਸਪ੍ਰੀਤ ਸਿੰਘ ਨੇ ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਕੰਪੋਸਟੇਬਲ ਲਿਫਾਫਿਆਂ ਨੂੰ ਪ੍ਰਸਾਦਿ ਲਈ ਵਰਤੇ ਜਾਣ ਦਾ ਵਿਚਾਰ, ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਯੋਗਦਾਨ ਪਾਉਣ ਦਾ ਬਹੁਤ ਵਧੀਆ ਉਪਰਾਲਾ ਹੈ। ਇਨ੍ਹਾਂ ਲਿਫਾਫਿਆਂ ਵਿੱਚ ਪ੍ਰਸਾਦਿ ਲੈਣ ਉਪਰੰਤ ਸੰਗਤ ਸਹੀ ਅਰਥਾਂ ਵਿੱਚ ਕੁਦਰਤ ਵੱਲੋਂ ਦਿੱਤੇ ਪ੍ਰਸਾਦਿ ਨੂੰ ਮਹਿਸੂਸ ਕਰੇਗੀ।
ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਜਨਾਬ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਹਮੇਸ਼ਾ ਤੋਂ ਵਾਤਾਵਰਣ ਨੂੰ ਬਚਾਉਣ ਅਤੇ ਵਾਤਾਵਰਣ ਦੇ ਅਨੁਕੂਲ ਜੀਵਨ ਜਿਉਣ ਦਾ ਹਾਮੀ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਵਪਾਰਕ ਘਰਾਣਿਆਂ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਉਤਪਾਦਾਂ ਨੂੰ ਬੜਾਵਾ ਦੇਣ ਅਤੇ ਖਾਣਖ਼ਪੀਣ ਦੀਆਂ ਵਸਤਾਂ ਲਈ ਇਨ੍ਹਾਂ ਕੰਪੋਸਟ ਲਿਫਾਫਿਆਂ ਦੀ ਵਰਤੋਂ ਕਰਨ।
ਇਸ ਮੌਕੇ ਬਲਬੀਰ ਗੁਪਤਾ ਪ੍ਰਧਾਨ ਦੁਰਗਾ ਮੰਦਰ ਕਮੇਟੀ ਨੇ ਸਮੂਹ ਹਿੰਦੂ ਭਾਈਚਾਰੇ ਅਤੇ ਦੁਰਗਾ ਮੰਦਰ ਵੱਲੋਂ ਵੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ।
For more information, contact:
Jaspreet Singh EcoSikh 98152-27100
Ravneet Singh EcoSikh 99883-73268