Your gift today makes our
work tomorrow possible. 
Will you share your Dasvandh?

 

 

 

 

Click to give now 

 

ਆਪਣੇ ਜੀਵਨ ਨੂੰ ਅਜਾਈਂ ਨਾ ਜਾਣ ਦਿਓ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਖਾਲਸਾ ਯੋਗੀ ਜੀ

13 ਸਤੰਬਰ 1987 ਨੂੰ ਦਿਤੇ ਇਕ ਪ੍ਰਵਚਨ ਚੋਂ ਕੁੱਝ ਅੰਸ਼

 

ਅੱਜ ਮੈਂ ਜਿਸ ਸਬਜੈਕਟ ਤੇ ਵਿਚਾਰ ਕਰਨੀ ਹੈ ਉਹ ਹੈ ਗੁਰਮਤਿ। ਮੈਂ ਇੱਥੇ ਧਰਮ ਦੀ ਗੱਲ ਨਹੀਂ ਕਰ ਰਿਹਾ। ਮਜ਼ਹਬ ਦੀ ਗੱਲ ਨਹੀਂ ਕਰ ਰਿਹਾ। ਨਾ ਹੀ ਮੈਂ ਤੁਹਾਡੇ ਵਿਸ਼ਵਾਸ਼ਾਂ ਦੀ ਗੱਲ ਕਰ ਰਿਹਾ ਹਾਂ। ਮੈਂ ਤੁਹਾਡੀਆਂ ਪ੍ਰਾਪਤੀਆਂ ਦੀ ਗੱਲ ਵੀ ਨਹੀਂ ਕਰ ਰਿਹਾ। ਮੈਂ ਸਿਰਫ ਇਕ ਸ਼ਬਦ ਦੀ ਵਿਆਖਿਆ ਕਰਨੀ ਹੈ, ਉਹ ਹੈ ਗੁਰਮਤਿ।

ਸ਼ਬਦ ਹੈ ਮੱਤ, ਮਾ-ਅੱਤ। ‘ਅੱਤ’ ਦਾ ਮਤਲਬ ਹੈ ਇਨਫਿਨਿਟੀ, ਜਿਸ ਦਾ ਕੋਈ ਅੰਤ ਨਾ ਹੋਵੇ। ਆਮ ਗੱਲਬਾਤ ਵਿਚ ਅਸੀਂ ਕਹਿੰਦੇ ਹਾਂ ਕਿ ਫਲਾਣੇ ਨੇ ਅੱਤ ਚੁੱਕ ਲਈ ਹੈ। ‘ਅੱਤ’ ਇਕ ਨੈਗੇਟਿਵ ਸ਼ਬਦ ਹੈ। ਜਦੋਂ ਅਸੀਂ ਕਹਿੰਦੇ ਹਾਂ ‘ਅੱਤ’ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਕੋਈ ਸਾਰੇ ਹੱਦਾਂ ਬੰਨੇ ਟੱਪ ਗਿਆ ਹੈ।

ਸੋ ਸ਼ਬਦ ਹੈ ‘ਮਾ-ਅੱਤ’। ‘ਮੱਤ’ ਦਾ ਅਸਲ ਮਾਅਨਾ ਇਹ ਹੈ ਕਿ ਜਦੋਂ ਮਨ ਦਾ ਇਨਫਿਨਿਟੀ ਤੇ, ਅਨੰਤ ਤੇ ਕੰਟਰੋਲ ਹੋਵੇ। ਜਦੋਂ ਤੁਹਾਡੇ ਮਨ ਦਾ ਇਨਫਿਨਿਟੀ ਤੇ ਕੰਟਰੋਲ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਮਨ ਦਾ ਤੁਹਾਡੇ ਤੇ ਕੰਟਰੋਲ ਹੈ। ਕਿਉਂਕਿ ਤੁਸੀਂ ਇਨਫਿਨਿਟੀ ਹੀ ਹੋ।

ਤੁਹਾਡੀ ਸੰਵੇਦਨਸ਼ੀਲਤਾ ਹੀ ਤੁਹਾਡੀ ਇਨਫਿਨਿਟੀ ਹੈ। ਤੁਸੀਂ ਇਸ ਨੂੰ ਜਾਣਦੇ ਜਾਂ ਅਨੁਭਵ ਕਰਦੇ ਹੋ ਜਾਂ ਨਹੀਂ, ਇਹ ਇਕ ਵੱਖਰੀ ਕਹਾਣੀ ਹੈ। ਪਰ ਇਕ ਸੰਭਾਵਨਾ ਜ਼ਰੂਰ ਹੈ। ਇਕ ਮੌਕਾ ਹੈ। ਇਨ੍ਹਾਂ ਪੰਜ ਇੰਦਰੀਆਂ ਨਾਲ, ਪੰਜ ਤੱਤਾਂ ਨਾਲ ਅਤੇ ਸੱਤ ਚੱਕਰਾਂ ਨਾਲ, ਤੁਸੀਂ ਆਪਣੀ ਆਰਚ ਲਾਈਨ,ਆਪਣੇ ਆਪ, ਆਪਣੀ ਸਖਸ਼ੀਅਤ ਨਾਲ ਜੁੜ ਸਕਦੇ ਹੋ, ਤੁਸੀਂ ਪ੍ਰਮਾਤਮਾ ਦੀ ਰੌਸ਼ਨੀ ਦੇਖ ਸਕਦੇ ਹੋ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਪ੍ਰਮਾਤਮਾ ਦੀ ਰੌਸ਼ਨੀ ਦਾ ਅਨੁਭਵ ਕਰ ਸਕਦੇ ਹਾਂ, ਤਾਂ ਅਸਲ ਵਿਚ ਅਸੀਂ ਖੁਦ ਪ੍ਰਮਾਤਮਾ ਦੀ ਰੌਸ਼ਨੀ ਬਣ ਜਾਂਦੇ ਹਾਂ। ਅਸੀਂ ਇਸੇ ਤਰਾਂ ਬਣੇ ਹਾਂ।

ਹੁਣ ਸ਼ਬਦ ਹੈ ‘ਮੱਤ’। ਮੱਤ ਦਾ ਅਰਥ ਹੈ ਜਦੋਂ ਤੁਹਾਡੇ ਮਨ ਦਾ ਤੁਹਾਡੀ ਨੈਗੇਟਿਵਿਟੀ ਤੇ ਕੰਟਰੋਲ ਹੈ।

ਸੌਖੇ ਸ਼ਬਦਾਂ ਵਿਚ ‘ਮੱਤ’ ਦਾ ਮਤਲਬ ਸਿਆਣਪ ਵੀ ਹੈ। ਸਿਆਣਪ ਕੀ ਹੈ? ਸਿਆਣਪ ਦਾ ਮਤਲਬ ਹੈ ਜਦੋਂ ਤੁਸੀਂ ਬਦੀ ਦੇ ਅਸਰ ਥੱਲੇ ਨਹੀਂ ਹੋ। ਤੁਸੀਂ ਐਨੇ ਮੂਰਖ ਨਹੀਂ ਹੋ ਕਿ ਤੁਹਾਡਾ ਵਜੂਦ ਨੈਗੇਟਿਵ ਪਾਸੇ ਚਲਾ ਜਾਵੇ। ਇਸੇ ਨੂੰ ਸਿਆਣਪ ਕਹਿੰਦੇ ਹਨ-ਜਦੋਂ ਜੀਵਨ ਦੀ ਦ੍ਰਿਸ਼ਟੀ ਤੁਹਾਡੇ ਅੰਦਰ ਹੈ। ਸਿਆਣਪ ਕਿਸੇ ਇਨਸਾਨ ਦਾ ਉੱਚਾ ਵਜੂਦ ਹੈ।

ਇਥੋਂ ਹੀ ਨਿਕਲਦਾ ਹੈ ਸ਼ਬਦ ਗੁਰਮਤਿ। ਇਹ ਮੇਰੀ ਸਿਆਣਪ ਨਹੀਂ, ਤੁਹਾਡੀ ਸਿਆਣਪ ਨਹੀਂ, ਨਾ ਸਾਡੀ ਸਿਆਣਪ ਹੈ। ਜਦੋਂ ਗੁਰੂ ਦੀ ਸਿਆਣਪ ਸਾਡੇ ਤੇ ਕੰਟਰੋਲ ਕਰ ਰਹੀ ਹੋਵੇ, ਉਸ ਨੂੰ ਗੁਰਮਤਿ ਕਹਿੰਦੇ ਹਨ।

ਤੁਸੀਂ ਕੰਟਰੋਲ ਨੂੰ ਪਸੰਦ ਨਹੀਂ ਕਰਦੇ। ਠੀਕ ਹੈ, ਤੁਸੀਂ ਕੰਟਰੋਲ ਨਾ ਰੱਖੋ। ਆਪਣੀ ਕਾਰ ਡਰਾਈਵ ਕਰੋ ਅਤੇ ਕਾਰ ਦੇ ਸਟੀਅਰਿੰਗ ਨੂੰ ਆਪਣੇ ਆਪ ਚੱਲਣ ਦਿਓ। ਫੇਰ ਦੇਖੋ ਤੁਸੀਂ ਕਿਥੇ ਪਹੁੰਚਦੇ ਹੋ। ਡਾਇਰੈਕਸ਼ਨ ਦੇਣ ਵਾਲਾ ਕੋਈ ਸੈਂਟਰ ਹੋਣਾ ਜ਼ਰੂਰੀ ਹੈ। ਇਹੀ ਸਾਨੂੰ ਚਲਾਉਣ ਵਾਲਾ ਸਵੈ ਹੈ। ਇਸ ਦੀ ਹਰ ਕਿਸੇ ਨੂੰ ਲੋੜ ਪੈਂਦੀ ਹੈ।

ਜਦੋਂ ਸਾਡਾ ਆਪਣੇ ਆਪ ਤੇ ਕੰਟਰੋਲ ਨਾ ਰਹੇ ਤਾਂ ਅਸੀਂ ਕਿਸੇ ਸਪੈਸ਼ਲਿਟਸ, ਕਿਸੇ ਕੌਂਸਲਰ ਜਾਂ ਸਾਇਕੈਟਰਿਸਟ ਤੋਂ ਸਲਾਹ ਲੈਂਦੇ ਹਾਂ। ਜਦੋਂ ਸਾਡੀ ਸਿਹਤ ਸਾਥੋਂ ਸੰਭਾਲੀ ਨਾ ਜਾ ਰਹੀ ਹੋਵੇ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ। ਆਪਣਾ ਘਰ ਬਣਾਉਣਾ ਹੋਵੇ ਤਾਂ ਕੰਸਟਰੱਕਸ਼ਨ ਵਾਸਤੇ ਅਸੀਂ ਇੰਜਨੀਅਰ ਦੀ ਸਲਾਹ ਲੈਂਦੇ ਹਾਂ।

ਸਾਡੀ ਜ਼ਿੰਦਗੀ ਦਾ ਇਹ ਆਮ ਚਲਨ ਹੈ। ਕਿਸੇ ਤੋਂ ਸਲਾਹ ਲੈਣਾ ਜੀਵਨ ਦਾ ਇਕ ਆਮ ਦਸਤੂਰ ਹੈ। ਇਸੇ ਤਰਾਂ ਗੁਰੂ ਦੀ ਸਿਆਣਪ ਨਾਲ ਚੱਲਣਾ ਵੀ ਜੀਵਨ ਦਾ ਇਕ ਆਮ ਦਸਤੂਰ ਹੈ, ਕਿਉਂਕਿ ਸਾਡੀ ਆਪਣੀ ਸਿਆਣਪ ਸਾਨੂੰ ਧੋਖਾ ਦੇ ਸਕਦੀ ਹੈ।

ਪਰ ਮੁਸ਼ਕਲ ਹੈ ਕਿ ਗੁਰੂ ਦੀ ਸਿਆਣਪ ਨਾਲ ਇਕ ਕਾਇਦਾ ਜੁੜਿਆ ਹੈ। ਕੁੱਝ ਗੱਲਾਂ ਕਰਨ ਅਤੇ ਕੁੱਝ ਗੱਲਾਂ ਤੋਂ ਬਚਣ ਦੇ ਕੁੱਝ ਨਿਯਮ ਹਨ।

ਅਸੀਂ ਗੁਰੂ ਦੀ ਸਿਆਣਪ ਚਾਹੁੰਦੇ ਵੀ ਹਾਂ ਪਰ ਗੁਰੂ ਦੀ ਸਿਆਣਪ ਨੂੰ ਅਸੀਂ ਆਪਣੇ ਤਰੀਕੇ ਨਾਲ ਵਰਤਣਾ ਚਾਹੁੰਦੇ ਹਾਂ। ਪਰ ਸਿੱਖ ਧਰਮ ਵਿਚ ਸਾਡਾ ਆਪਣਾ ਕੋਈ ਰਸਤਾ ਨਹੀਂ ਹੈ। ਕੁੱਝ ਗੱਲਾਂ ਕਰਨ ਅਤੇ ਕੁੱਝ ਤੋਂ ਬਚਣ ਦੇ ਕੁੱਝ ਬੜੇ ਸਪਸ਼ਟ ਨਿਯਮ ਹਨ। ਜਿਵੇਂ ਪਤੰਜਲੀ ਦੇ ਯਮ ਅਤੇ ਨਿਯਮ ਹਨ। ਯਮ ਦਾ ਮਤਲਬ ਹੈ  ਜਿਹੜੀਆਂ ਗੱਲਾਂ ਤੋਂ ਬਚਣਾ ਹੈ ਅਤੇ ਨਿਯਮਾਂ ਦਾ ਮਤਲਬ ਹੈ ਜਿਹੜੀਆਂ ਗੱਲਾਂ ਤੁਸੀਂ ਕਰਨੀਆਂ ਹਨ। ਜਿਵੇਂ ਸਿੱਖ ਧਰਮ ਦਾ ਇਕ ਨਿਯਮ ਹੈ ਨਿੱਤਨੇਮ ਕਰਨਾ।

ਗੁਰੂ ਦੀ ਬਾਣੀ ਅਸੀਂ ਪੜ੍ਹਦੇ ਹਾਂ। ਇਸ ਦਾ ਮਕਸਦ ਹੈ ਕਿ ਇਹ ਸਮਝਣਾ ਕਿ ਗੁਰੂ ਕੀ ਕਹਿੰਦਾ ਹੈ। ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਗੁਰੂ ਕੀ ਕਹਿ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਗੁਰੂ ਸਾਹਬ ਕਹਿੰਦੇ ਹਨ:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ।।

-ਗੁਰੂ ਅਰਜਨ ਦੇਵ ਜੀ, ਅੰਗ 1429, ਸ੍ਰੀ ਗੁਰੂ ਗ੍ਰੰਥ ਸਾਹਿਬ

‘ਸਤ’ ਦਾ ਮਤਲਬ ਹੈ ਸੱਚਾਈ। ‘ਸੰਤੋਖ’ ਦਾ ਮਤਲਬ ਹੈ ਸਬਰ। ‘ਵੀਚਾਰ’ ਦਾ ਮਤਲਬ ਹੈ ਸਮਝ।

ਜੇ ਤੁਸੀਂ ਬਿਨਾ ਸਮਝ ਦੇ ਗੁਰਸਿੱਖ ਹੋ ਤਾਂ ਤੁਸੀਂ ਕੁੱਝ ਨਹੀਂ ਹੋ। ਤੁਸੀਂ ਕਿਸ ਦੇ ਅਧੀਨ ਖਲੋਤੇ ਹੋ? ਜਾਂ ਤੁਸੀਂ ਆਪਣੀ ਹਊਮੈਂ ਦੇ ਅਧੀਨ ਖਲੋ ਸਕਦੇ ਹੋ ਅਤੇ ਜਾਂ ਗੁਰੂ ਦੇ। ਇਹ ਬਹੁਤ ਸਿੱਧੀ ਅਤੇ ਸਪਸ਼ਟ ਗੱਲ ਹੈ।

ਇਕ ਸਿੱਖ ਦੀ ਜ਼ਿੰਦਗੀ ਵਿਚ ਬਹੁਤੀਆਂ ਉਲਝਣਾਂ ਨਹੀਂ ਹਨ। ਇਹ ਬਹੁਤ ਹੀ ਸਰਲ ਤਰਜ਼ੇ ਜ਼ਿੰਦਗੀ ਹੈ। ਬੁਰੇ ਜਾਂ ਚੰਗੇ ਤੁਸੀਂ ਜੋ ਵੀ ਹੋ, ਜੇ ਤੁਸੀਂ ਗੁਰੂ ਦੇ ਅਧੀਨ ਖਲੋਤੇ ਹੋ ਤਾਂ ਗੁਰੂ ਦੀ ਉਹ ਸਿਆਣਪ ਤੁਹਾਡੇ ਚੋਂ ਪ੍ਰਗਟ ਹੋਵੇਗੀ। ਉਹ ਸਿਆਣਪ ਤੁਹਾਨੂੰ ਪਾਰ ਲੈ ਕੇ ਜਾਵੇਗੀ।

ਜੇ ਇਕ ਬਿਮਾਰ ਇਨਸਾਨ ਨੂੰ ਜਹਾਜ਼ ਤੇ ਚੜ੍ਹਾਇਆ ਜਾਵੇ ਤਾਂ ਉਹ ਅਗਲੇ ਠਿਕਾਣੇ ਤੇ ਪਹੁੰਚ ਹੀ ਜਾਵੇਗਾ। ਸਮੁੰਦਰ ਉਸ ਨੂੰ ਰੋਕ ਨਹੀਂ ਪਾਵੇਗਾ। ਉਸਨੂੰ ਦੂਜਿਆਂ ਨਾਲੋਂ ਕੁੱਝ ਜ਼ਿਆਦਾ ਪ੍ਰੇਸ਼ਾਨੀ ਹੋ ਸਕਦੀ ਹੈ। ਉਹ ਦੂਜਿਆਂ ਜਿੰਨਾ ਤੰਦਰੁਸਤ ਨਹੀਂ ਹੋਵੇਗਾ ਪਰ ਫੇਰ ਵੀ ਉਹ ਡੁੱਬੇਗਾ ਨਹੀਂ।

ਗੁਰੂ ਦੀ ਸਿਆਣਪ ਲੈਣ ਦਾ ਮਕਸਦ ਵੀ ਇਹੀ ਹੈ ਕਿ ਜੀਵਨ ਡੁੱਬੇ ਨਾ, ਜੀਵਨ ਅਜਾਈਂ ਨਾ ਚਲਾ ਜਾਵੇ।

ਜੇ ਹੁਣ ਤੁਸੀਂ ਕਹੋ ਕਿ ਜੀਵਨ ਵਿਚ ਚੁਣੌਤੀਆਂ ਨਾ ਹੋਣ, ਮੁਸ਼ਕਲਾਂ ਨਾ ਹੋਣ ਤਾਂ ਮੈਂ ਇਸ ਨਾਲ ਸਹਿਮਤ ਨਹੀਂ। ਜੀਵਨ ਵਿਚ ਚੁਣੌਤੀਆਂ ਹੋਣਗੀਆਂ। ਨੈਗੇਟਿਵਿਟੀ ਹੋਵੇਗੀ। ਖਤਰੇ ਹੋਣਗੇ। ਲੋਕ ਤੁਹਾਡੀਆਂ ਲੱਤਾਂ ਖਿਚਣਗੇ। ਲੋਕ ਤੁਹਾਡੇ ਨਾਲ ਉਹ ਸਾਰਾ ਕੁੱਝ ਕਰਨਗੇ, ਜੋ ਤੁਸੀਂ ਨਹੀਂ ਚਾਹੁੰਦੇ। ਕਿਉਂਕਿ ਜੇ ਇਹ ਤੁਹਾਡੇ ਤੇ ਛੱਡਿਆ ਜਾਵੇ ਤਦ ਵੀ ਤੁਸੀਂ ਉਹੀ ਕੁੱਝ ਕਰੋਗੇ।

ਗੁਰ ਕੀ ਮਤਿ ਤੂੰ ਲੇਹਿ ਇਆਨੇ।।

ਭਗਤਿ ਬਿਨਾ ਬਹੁ ਡੂਬੇ ਸਿਆਨੇ।।

-ਗੁਰੂ ਨਾਨਕ ਦੇਵ ਜੀ, ਅੰਗ 288, ਸ੍ਰੀ ਗੁਰੂ ਗ੍ਰੰਥ ਸਾਹਿਬ

ਓ ਭੋਲੇ, ਗੁਰੂ ਦੀ ਸਿਆਣਪ ਲੈ। ਬਿਨਾ ਭਗਤੀ, ਬੜੇ ਬੜੇ ਸਿਆਣੇ ਵੀ ਡੁੱਬ ਗਏ।

ਇਹ ਗੁਰੂ ਦੇ ਸ਼ਬਦ ਹਨ, ਜਿਨਾਂ ਦੀ ਮੈਂ ਵਿਆਖਿਆ ਕਰ ਰਿਹਾ ਹਾਂ।

ਅਸੀਂ ਇਕ ਬਹੁਤ ਸਰਲ ਗੱਲ ਵਿਚ ਵਿਸ਼ਵਾਸ਼ ਰੱਖਦੇ ਹਾਂ, ਉਹ ਹੈ ਗੁਰਮਤਿ। ਅਸੀਂ ਉਸ ਸਿਆਣਪ ਦੇ ਰਸਤੇ ਤੇ ਚੱਲਦੇ ਹਾਂ ਜੋ ਸਾਨੂੰ ਦਿਤੀ ਗਈ ਹੈ, ਜੋ ਸਾਡੇ ਅੱਗੇ ਰੱਖੀ ਗਈ ਹੈ।

 

ਪੰਜਾਬੀ ਅਨੁਵਾਦ: ਸ਼ਮੀਲ

Don’t Let Your Life Drown


by Siri Singh Sahib Bhai Sahib Harbhajan Singh Khalsa Yogiji

Excerpt from a talk given on September 13, 1987.

View the full video at: https://www.youtube.com/watch?v=n6siv_CznoI

The subject I am going to discuss today is Gurmat. I am not discussing Dharma. I am not discussing religion. And I am not discussing your beliefs. I am not discussing your achievements. I am just explaining one word - it is called Gurmat.

The word is mat. Ma-At. At means Infinity. In a simple expression, we say, “This person has become degraded unto Infinity.” It is a negative word, “at.” When you utter the word “at” - it means somebody has crossed all boundaries.

The word is ma-at. Mat actually means where the mind is in control of Infinity. When your mind is in control of Infinity, it means your mind is in control of you. Because you are Infinity.

The sensitivity of you is your Infinity. You may experience it or not - that is a different story. There is a possibility. There is a chance. Through these five senses, five tattwas and seven chakras, you can relate to your arcline, your personality, that you can experience the Light of God. When we say we can experience the Light of God, we become the Light of God. That is how we are.

But the word is mat. Mat means when your mind is in control of your negativity.

Mat also means, in a simple word, wisdom. What is wisdom? Wisdom is when your domain is not under a vice. You are not dumb enough that your domain has gone negative. It is called wisdom - when the view of life is within you. Wisdom is the over-riding, over-controlling domain of a person.

Therefore, the word comes Gurmat. Not my wisdom, not your wisdom, not our wisdom - but when Guru’s wisdom is in control, it’s called Gurmat.

You do not like control. Sure - you should not have control. Drive your car and let the steering wheel move itself. See where you make it. There has to be a directing center. It is called governing self. Everybody needs that.


When we cannot govern ourselves, we take wisdom from a specialist, from a counselor, or from a psychiatrist. When we cannot maintain our health, we go to a doctor. When we cannot build our house, we go to an engineer, to do construction.

We do this as a normal way of life. It is a normal way of life to ask for advice. And it is a very normal way of life to take the Guru’s wisdom. Because our wisdom can fail.

But the problem with Guru’s wisdom is that there are certain do’s with it and certain don’ts with it.

We want Guru’s wisdom. But we want Guru’s wisdom in our way. Unfortunately, in Sikh Dharma, there is no our way. There are very specific do’s and don’ts. As in Patanjali, there are yamas and niyamas. Do’s and dont’s. Yamas means no’s. And Niyama means what you have to do. One of the niyam in Sikh Dharma is nitnem.

We read the Guru’s bani. The idea is to read the Guru’s bani so that one day we understand what Guru says. We should understand what Guru says. Because in the end of the Siri Guru Granth, Guru says:

Thaal vich tinn vastoo pa-ee-o sat santokh veechaaro.

-Guru Arjan Dev ji, Ang 1429, Siri Guru Granth Sahib.

Sat means there is a truth. Santokh means there is patience. Veechaar means understanding.

If you are a Gursikh without understanding, then you stand nowhere. You stand under what? Either you can stand under your own ego or you can stand under Guru. Simple.

Life should not be made complicated being a Sikh. It is a very simple way of life. If you stand under that Guru, bad and good as you are - you are, you are. And that wisdom will come through. That wisdom will carry you.


If a sick person is put in a ship, it will see the other port. The ocean will not bother it. He may be a little more bad than anybody else. He will not be as healthy as anybody else. But he will not drown.

The idea to take Guru’s wisdom is to not let the life drown.

If you are telling me that there should be no challenge in life, I do not agree. There shall be a challenge in life. There will be negativity. There will be threats. People will like to pull your leg. People will like to do everything to you which you do not want to be done. Because it is left up to you, you would do the same thing.

Gur kee mat tooN layhi i-aanay. Bhagat binaa baho doobay si-aanay.

-Guru Arjan Dev ji, Ang 288, Siri Guru Granth Sahib.

Oh innocent one, take Guru’s wisdom. Without bhagati, (devotional pursuit is called bhagati),  without devotional pursuit, all wise men have drowned.

These are Guru’s words which I am explaining to you.

We believe in one simple thing. That is called Gurmat. We pursue the wisdom which has been put before us.

Add a Comment