On the blissful occasion of
Guru Nanak's 555th Prakash Purab
download our gift of Guru Nanak's quotes

 

 

Will you support SikhNet today? 

 

20 ਅਗਸਤ, 1989
ਨੋਬਿਲਿਟੀ ਦਾ ਸੰਵਾਦ ਕਰੋ
ਅਸੀਂ ਆਪਣੇ ਆਲੇ ਦੁਆਲੇ ਹਰ ਰੋਜ਼ ਇਹ ਦੇਖਦੇ ਹਾਂ। ਸਾਡਾ ਸਰੀਰ ਬਿਲਕੁੱਲ ਤੰਦਰੁਸਤ ਅਤੇ ਤਕੜਾ ਹੋ ਸਕਦਾ ਹੈ, ਪਰ ਜੇ ਨਾਲ ਹੀ ਸਾਡਾ ਮਨ ਸਹੀ ਨਾ ਹੋਵੇ, ਪ੍ਰੌੜ੍ਹ ਨਾ ਹੋਵੇ, ਜੇ ਇਹ ਥਾਂ ਸਿਰ ਨਾ ਹੋਵੇ ਤਾਂ ਸਾਨੂੰ ਆਪਣਾ ਵਰਤਾਓ ਅਤੇ ਆਪਣੀਆਂ ਪ੍ਰਾਪਤੀਆਂ ਬੇਮਾਅਨਾ ਲੱਗਣ ਲੱਗਦੀਆਂ ਹਨ।

ਹੋ ਸਕਦਾ ਹੈ ਕਿ ਅਸੀਂ ਕੁੱਝ ਮਹੀਨਿਆਂ ਤੱਕ ਬਹੁਤ ਮਿਹਨਤ ਕਰੀਏ ਅਤੇ ਫੇਰ ਇਕ ਵਾਰ ਕਿਤੇ ਮਨ ਡੋਲ ਜਾਵੇ ਤਾਂ ਸਾਰੀ ਮਿਹਨਤ ਤੇ ਪਾਣੀ ਫਿਰ ਜਾਂਦਾ ਹੈ। ਇਕ ਵਾਰ ਡੋਲਣ ਦੀ ਐਨੀ ਕੀਮਤ ਦੇਣੀ ਪੈਂਦੀ ਹੈ। ਤੁਸੀਂ ਲਗਾਤਾਰ ਮਿਹਨਤ ਕਰਦੇ ਹੋ, ਆਪਣੇ ਆਪ ਤੇ ਕਾਬੂ ਰੱਖਦੇ ਹੋ, ਸਾਰਾ ਕੁੱਝ ਸਹੀ ਚੱਲ ਰਿਹਾ ਹੁੰਦਾ ਹੈ ਅਤੇ ਫੇਰ ਅਚਾਨਕ ਇਕ ਵਾਰ ਮਨ ਨੇ ਝਟਕਾ ਖਾਧਾ ਤੇ ਤੁਸੀਂ ਮੈਦਾਨ ਚੋਂ ਬਾਹਰ ਹੋ ਜਾਂਦੇ ਹੋ।

ਇਹ ਬਹੁਤ ਪ੍ਰੈਕਟੀਕਲ ਚੀਜ਼ ਹੈ ਅਤੇ ਜੇ ਇਹ ਤੁਹਾਨੂੰ ਪ੍ਰੇਸ਼ਾਨ ਨਹੀਂ ਕਰ ਰਹੀ ਤਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਕਿਸੇ ਨਾਲ ਮਹੀਨਿਆਂ ਬੱਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਇਸ ਤੋਂ ਬਾਅਦ ਤੁਹਾਨੂੰ ਸਿਰਫ ਇਕ ਗਲਤੀ ਕਰਨ ਦੀ ਲੋੜ ਹੁੰਦੀ ਹੈ। ਥਿੜ੍ਹਕਣਬਾਜ਼ੀ ਦਾ ਇਹ ਧੰਦਾ ਸਮਝਣਾ ਜ਼ਰਾ ਮੁਸ਼ਕਲ ਹੈ। ਇਸੇ ਕਰਕੇ ਬੜੇ ਚਲਾਕ ਸਿਆਸੀ ਲੋਕ ਵੀ, ਜਿਹੜੇ ਇਹ ਜਾਣਦੇ ਹਨ ਕਿ ਕਿਵੇਂ ਆਪਣੀ ਗੱਲ ਕਹਿਣੀ ਹੈ, ਉਹ ਵੀ ਕੋਈ ਇਕ ਲਾਈਨ ਗਲਤ ਕਹਿੰਦੇ ਹਨ ਅਤੇ ਉਨਾਂ ਦਾ ਸਿਆਸੀ ਕਰੀਅਰ ਖਤਮ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੇ ਸਾਰੀ ਉਮਰ ਗੱਲਬਾਤ ਦਾ ਗੁਰ ਹੀ ਸਿਖਿਆ ਹੋਵੇ, ਜੇ ਉਹ ਵੀ ਗਲਤੀ ਕਰ ਸਕਦੇ ਹਨ ਤਾਂ ਸਾਨੂੰ ਇਹ ਗੱਲ ਬਹੁਤ ਚੰਗੀ ਤਰਾਂ ਸਮਝਣੀ ਚਾਹੀਦੀ ਹੈ ਕਿ ਕੋਈ ਇਕ ਬਿਆਨ ਜਾਂ ਇਕ ਲਾਈਨ ਕੀ ਕਰ ਸਕਦੀ ਹੈ।

ਅਕਸਰ ਅਸੀਂ ਜਦੋਂ ਕੋਈ ਗੱਲਬਾਤ ਕਰਦੇ ਹਾਂ ਜਾਂ ਬੋਲਦੇ ਹਾਂ ਤਾਂ ਬਿਨਾਂ ਸੋਚੇ ਸਮਝੇ ਬੋਲਦੇ ਹਾਂ। ਕਰੀਬ 60 ਫੀਸਦੀ ਲੋਕ ਇਸੇ ਤਰਾਂ ਗੈਰ ਜਿੰਮੇਦਾਰੀ ਨਾਲ ਬੋਲਦੇ ਹਨ। ਅਤੇ 40 ਫੀਸਦੀ ਲੋਕ ਇਸ ਤਰਾਂ ਦੇ ਹੁੰਦੇ ਹਨ ਜਿਹੜੇ ਸਿਰਫ ਕੋਈ ਡਾਇਲਾਗ ਬੋਲਣ ਲਈ ਬੋਲਦੇ ਹਨ। ਜੇ ਬੋਲਣ ਦਾ ਕੋਈ ਮਕਸਦ ਨਾ ਹੋਵੇ ਤਾਂ ਸਾਨੂੰ ਚੁੱਪ ਹੀ ਰਹਿਣਾ ਚਾਹੀਦਾ ਹੈ। ਇਹ ਹੀ ਸਭ ਤੋਂ ਵਧੀਆ ਕਮਿਊਨਿਕੇਸ਼ਨ ਹੈ। ਜੇ ਤੁਸੀਂ ਬੋਲਣ ਲੱਗੇ ਹੋ ਤਾਂ ਉਸਦਾ ਕੋਈ ਮਕਸਦ, ਕੋਈ ਮਾਅਨਾ ਹੋਣਾ ਚਾਹੀਦਾ ਹੈ।

ਆਮ ਕਰਕੇ ਜਿਹੜੇ ਲੋਕ ਬਿਨਾਂ ਕਿਸੇ ਮਕਸਦ ਦੇ ਬੋਲਦੇ ਹਨ, ਉਨਾਂ ਦੇ ਧਿਆਨ ਵਿਚ ਨਾ ਉਨਾਂ ਦਾ ਆਪਣਾ ਮਨ ਹੁੰਦਾ ਹੈ, ਨਾ ਆਲਾ ਦੁਆਲਾ, ਨਾ ਹਾਲਾਤ, ਨਾ ਉਨਾਂ ਦਾ ਪ੍ਰਾਜੈਕਟ ਅਤੇ ਨਾ ਇਸ ਦੀ ਪ੍ਰੌਡੱਕਟਿਵਿਟੀ। ਇਹ ਛੇ ਚੀਜ਼ਾਂ ਹਨ: ਕੀ ਮੈਂ ਕਮਿਊਨਿਕੇਟ ਇਸ ਕਰਕੇ ਕਰਦਾ ਹਾਂ ਕਿ ਮੈਂ ਨੋਬਿਲਿਟੀ ਦਾ ਇਜ਼ਹਾਰ ਕਰਨਾ ਚਾਹੁੰਦਾ ਹਾਂ? ਕੀ ਮੈਂ ਕਮਿਊਨਿਕੇਟ ਇਸ ਕਰਕੇ ਕਰਦਾ ਹਾਂ ਕਿ ਮੈਂ ਨੋਬਿਲਿਟੀ ਦਾ ਉਥਾਨ ਕਰਨਾ ਚਾਹੁੰਦਾ ਹਾਂ? ਕੀ ਮੈਂ ਇਸ ਕਰਕੇ ਕਮਿਊਨਿਕੇਟ ਕਰਦਾ ਹਾਂ ਕਿ ਮੈਂ ਨੋਬਿਲਿਟੀ ਸਥਾਪਤ ਜਾਂ ਸਿੱਧ ਕਰਨਾ ਚਾਹੁੰਦਾ ਹਾਂ? ਕੀ ਮੈਂ ਆਪਣੀ ਜਿੰਦਗੀ ਦੀ ਹਕੀਕਤ ਵਿਚ ਨੋਬਿਲਿਟੀ ਨੂੰ ਅਨੁਭਵ ਕਰਨਾ ਚਾਹੁੰਦਾ ਹਾਂ?ਕੀ ਮੈਂ ਆਪਣੇ ਵਿਚਕਾਰ ਜੋ ਕਮਿਊਨਿਕੇਸ਼ਨ ਸਥਾਪਤ ਕਰਦਾ ਹਾਂ, ਉਹ ਨੋਬਿਲਿਟੀ ਦੀ ਹਕੀਕਤ ਵਿਚ ਸਥਾਪਤ ਹੈ ਅਤੇ ਕੀ ਸਾਡੇ ਵਿਚਕਾਰ ਸੰਭਾਵਨਾਵਾਂ ਹਮੇਸਾ ਨੋਬਲ ਅਤੇ ਹਕੀਕੀ ਹਨ? ਇਹ ਛੇ ਪੱਖ ਜ਼ਰੂਰੀ ਹਨ।

ਮੈਂ ਪੂਰਬ ਜਾਂ ਪੱਛਮ ਨੂੰ ਦੋਸ਼ ਨਹੀਂ ਦਿੰਦਾ। ਪਰ ਬਦਕਿਸਮਤੀ ਹੈ ਕਿ ਕੋਈ ਵੀ ਇਥੇ ਇਸ ਸਾਇੰਸ ਤੋਂ ਵਾਕਫ ਨਹੀਂ ਹੈ। ਪੂਰਬ ਵਿਚ ਇਸ ਦੀ ਸਾਰੀ ਤਾਕਤ ਕਾਰੋਬਾਰੀ ਮਕਸਦਾਂ ਲਈ ਵਰਤੀ ਜਾ ਰਹੀ ਹੈ। ਇਸ ਕਰਕੇ ਕਮਿਊਨਿਕੇਸ਼ਨ ਇਕ ਬਿਜ਼ਨਸ ਟਾਕ ਬਣ ਗਿਆ ਹੈ। ਇਧਰ ਇਹ ਬਿਜ਼ਨਸ ਹੈ ਪਰ ਬਹੁਤ ਅਗਰੈਸਿਵ ਤਰੀਕੇ ਨਾਲ ਕੀਤਾ ਜਾਂਦਾ ਹੈ। ਕਮਿਊਨਿਕੇਸ਼ਨ ਵਿਚ ਹੀ ਅਗਰੈਸਿਵ ਤਰੀਕੇ ਵਰਤੇ ਜਾਂਦੇ ਹਨ ਤਾਂ ਜੋ ਇਹ ਸਫਲ ਹੋ ਸਕੇ।

ਇਹ ਸਾਰਾ ਕੁੱਝ ਆਖਰ ਤੁਹਾਨੂੰ ਇਕੱਲੇ ਅਤੇ ਸੱਖਣੇ ਬਣਾ ਦਿੰਦਾ ਹੈ। ਤੁਹਾਡੇ ਜੀਵਨ ਵਿਚ ਬਹੁਤ ਦੁੱਖ ਭਰ ਜਾਏਗਾ। ਕਈ ਵਾਰ ਤੁਹਾਡੇ ਰਿਸ਼ਤੇ ਵੀ ਨਹੀਂ ਚੱਲ ਸਕਣਗੇ, ਕਿਉਂਕਿ ਰਿਸ਼ਤਿਆਂ ਨੂੰ ਸੁਖਾਵਾਂ ਰੱਖਣ ਦਾ ਉਦੇਸ਼ ਤੁਹਾਡੇ ਕਮਿਊਨੀਕੇਸ਼ਨ ਜਾਂ ਗੱਲਬਾਤ ਵਿਚ ਨਹੀਂ ਹੈ। ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਨਹੀਂ ਹੈ, ਮੁਸ਼ਕਲ ਤਾਂ ਕਮਿਊਨਿਕੇਸ਼ਨ ਵਿਚ ਹੈ।

ਇਸੇ ਕਰਕੇ ਗੁਰੂ ਨੇ ਵਾਰ ਵਾਰ ਇਸ ਬਾਰੇ ਦੱਸਿਆ ਹੈ। ਜੇ ਗੁਰੂ ਅਤੇ ਬੰਦੇ ਦਾ ਰਿਸ਼ਤਾ ਅਹਿਮ ਨਹੀਂ ਹੈ ਤਾਂ ਸਮਝੋ ਇਹ ਇਕ ਕੁਰਾਏ ਪਿਆ ਹੋਇਆ ਸਫਰ ਹੈ। ਇਹ ਇਕ ਅਜਿਹਾ ਜੰਗਲ ਹੈ, ਜਿਸ ਵਿਚ ਇਨਸਾਨ ਆਪਣੀ ਜ਼ਿੰਦਗੀ ਰੋਲ ਲੈਂਦਾ ਹੈ।

ਜਦ ਇਕ ਵਾਰ ਬੰਦੇ ਅਤੇ ਗੁਰੂ ਵਿਚ ਸਥਾਪਤ ਕੀਤਾ ਗਿਆ ਰਿਸ਼ਤਾ ਆਪਣੀ ਵਿਲੱਖਣਤਾ ਨਾਲ ਸਾਹਮਣੇ ਆਉਂਦਾ ਹੈ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਬੰਦੇ ਦੀ ਪੂਰੀ ਸੋਚ ਅਤੇ ਵਤੀਰਾ ਬਦਲ ਜਾਵੇਗਾ। ਉਸ ਨੂੰ ਅੰਤਰ ਦ੍ਰਿਸ਼ਟੀ ਪ੍ਰਾਪਤ ਹੋਵੇਗੀ ਅਤੇ ਉਸਦੀ ਸਮਝ ਵਿਚ ਸਫਲਤਾ ਦਾ ਬੋਲਬਾਲਾ ਹੋਵੇਗਾ।

ਹਰ ਕਿਸੇ ਨੂੰ ਇਸ ਗੱਲ ਦਾ ਪਤਾ ਹੈ ਕਿ ਸਫਲਤਾ ਵਿਚ ਕਮਿਊਨਿਕੇਸ਼ਨ ਸਹੀ ਹੋਣਾ ਜ਼ਰੂਰੀ ਹੁੰਦਾ ਹੈ। ਜੇ ਕਮਿਊਨੀਕੇਸ਼ਨ ਦੇ ਪਿੱਛੇ ਉਸਦੀ ਮਦਦ ਲਈ ਗਹਿਰੀ ਸਿਆਣਪ ਹੋਵੇ ਤਾਂ ਕਮਿਊਨੀਕੇਸ਼ਨ ਹਮੇਸ਼ਾ ਸਹੀ ਹੀ ਹੋਵੇਗਾ।
ਇਸ ਸਿਆਣਪ ਲਈ ਅਸੀਂ ਸੂਚਨਾ ਕਿਥੋਂ ਪ੍ਰਾਪਤ ਕਰਦੇ ਹਾਂ? ਇਹ ਗੁਰੂ ਤੋਂ ਮਿਲਦੀ ਹੈ। ਇਸੇ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸ ਗੁਰੂਆਂ ਦੀ ਰੂਹ ਕਹਿੰਦੇ ਹਾਂ। ਇਹ ਤੁਹਾਨੂੰ ਸਿਆਣਪ ਅਤੇ ਗਿਆਨ ਦਿੰਦੀ ਹੈ। ਇਹ ਤੁਹਾਨੂੰ ਉਹ ਡਾਇਰੈਕਸ਼ਨ ਦਿੰਦੀ ਹੈ। ਇਹ ਤੁਹਾਨੂੰ ਭਰੋਸੇ ਵਾਲਾ ਇਕ ਰਿਸ਼ਤਾ ਦਿੰਦੀ ਹੈ। ਇਹ ਤੁਹਾਡੇ ਅੰਦਰ ਉਹ ਸੰਭਾਵਨਾ ਸਥਾਪਤ ਕਰਦੀ ਹੈ।

ਅਤੇ ਜੇ ਕਦੇ ਤੁਸੀਂ ਵਿਚਲਿਤ ਹੋ, ਮਾਯੂਸ ਹੋ, ਨੈਗੇਟਿਵ ਹੋ ਗਏ ਹੋਵੋ, ਇਸ ਦੀ ਇਕ ਛੋਟੀ ਜਿਹੀ ਯਾਦ ਹੀ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਦੀ ਹੈ। ਇਹ ਤੁਹਾਡੇ ਅੰਦਰ ਆਸ ਪੈਦਾ ਕਰ ਸਕਦੀ ਹੈ। ਇਹ ਤੁਹਾਡੇ ਲਈ ਰਸਤੇ ਖੋਲ੍ਹਦੀ ਹੈ। ਇਹ ਤੁਹਾਨੂੰ ਸੋਝੀ ਦੇ ਸਕਦੀ ਹੈ ਤਾਂ ਕਿ ਤੁਸੀਂ ਸਮਝ ਸਕੋ।
ਜ਼ਿੰਦਗੀ ਨਾਲ ਹੇਰਾਫੇਰੀ ਨਹੀਂ ਹੋ ਸਕਦੀ। ਜਦੋਂ ਜ਼ਿੰਦਗੀ ਧੋਖਾ ਹੋ ਜਾਂਦੀ ਹੈ ਅਤੇ ਤੁਸੀਂ ਉਸ ਰਸਤੇ ਤੇ ਚੱਲਣ ਲੱਗਦੇ ਹੋ ਤਾਂ ਤੁਸੀਂ ਆਪਣੇ ਅੱਗੇ ਵੀ ਉਹੀ ਆਭਾ ਪੈਦਾ ਕਰਦੇ ਹੋ। ਇਸ ਤਰਾਂ ਤੁਹਾਡੇ ਰਿਸ਼ਤੇ ਵੀ ਸਹੀ ਨਹੀਂ ਰਹਿਣਗੇ। ਜੀਵਨ ਦੇ ਕਿਸੇ ਵੀ ਕੰਮ ਵਿਚ ਨਿਰੰਤਰਤਾ ਨਹੀਂ ਹੋਵੇਗੀ।
ਕਿਉਂ? ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਗਲਤ ਹੋ। ਇਹ ਵੀ ਨਹੀਂ ਹੈ ਕਿ ਤੁਹਾਡਾ ਸੰਕਲਪ ਹੀ ਗਲਤ ਹੈ। ਅਸਲ ਵਿਚ ਗਲਤੀ ਸਿਰਫ ਇਹ ਹੈ ਕਿ ਗੁਰੂ ਤੁਹਾਡੇ ਦਿਲ ਦੀ ਸੀਟ ਤੇ ਬੈਠ ਨਹੀਂ ਸਕਦਾ। ਉਹ ਇਥੋਂ ਪ੍ਰਗਟ ਨਹੀਂ ਹੋ ਪਾਉਂਦਾ।\

ਗੁਰੂ ਬਹੁਤ ਅਹਿਮ ਹੈ। ਉਹ ਬੰਦੇ ਦੇ ਸਮੁੱਚ ਨੂੰ ਤਰਕਸੰਗਤ ਬਣਾਉਂਦਾ ਹੈ। ਉਹ ਬੰਦੇ ਨੂੰ ਉਸਦੀ ਹਕੀਕਤ ਵੱਲ ਮੋੜਦਾ ਹੈ। ਉਹ ਬੰਦੇ ਅੰਦਰ ਉਸਦੀ ਪੂਰੀ ਕਾਬਲੀਅਤ ਜਗਾਉਂਦਾ ਹੈ। ਉਹ ਬੰਦੇ ਨੂੰ ਉਸਦੀ ਖੁਸ਼ਹਾਲੀ ਅਤੇ ਪੂਰਨਤਾ ਦਾ ਅਹਿਸਾਸ ਦਿਵਾਉਂਦਾ ਹੈ। ਉਹ ਤੁਹਾਨੂੰ ਪ੍ਰਭੂਸੱਤਾ ਦਿੰਦਾ ਹੈ। ਆਜ਼ਾਦੀ ਦਿੰਦਾ ਹੈ।

ਇਕ ਸਿਖ ਬਹੁਤ ਖੁਦਮੁਖਤਾਰ ਇਨਸਾਨ ਹੈ। ਅਜਿਹਾ ਕੀ ਸਿੱਖ ਹੋਵੇਗਾ, ਜਿਹੜਾ ਸਿਰਫ ਆਪਣੇ ਮਨ, ਭਾਵਨਾਵਾਂ ਦੇ ਵਹਿਣ ਵਿਚ ਵਹਿੰਦਾ ਹੋਵੇ? ਉਹ ਤਾਂ ਆਪਣੇ ਮਨ ਦਾ ਗੁਲਾਮ ਹੈ। ਉਹ ਖੁਦਮੁਖਤਾਰ ਨਹੀਂ ਹੈ। ਅਜਿਹੇ ਬੰਦੇ ਨੂੰ ਕੀ ਸਿੱਖ ਕਹੀਏ ਜਿਹੜਾ ਆਪਣੀ ਆਲਸ ਦਾ ਗੁਲਾਮ ਹੋਵੇ? ਉਹ ਵੀ ਕੈਸਾ ਸਿੱਖ ਹੋਵੇਗਾ, ਜਿਹੜਾ ਪੂਰੀ ਤਰਾਂ ਆਪਣੀ ਹਊਮੈਂ ਦਾ ਗੁਲਾਮ ਹੈ? ਕੀ ਤੁਸੀਂ ਉਸ ਨੂੰ ਸਿੱਖ ਕਹੋਗੇ? ਇਕ ਸਿੱਖ ਨੂੰ ਹੋਰ ਸਭ ਗੁਲਾਮੀਆਂ ਤਜਣੀਆਂ ਹੋਣਗੀਆਂ ਅਤੇ ਸਿਰਫ ਇਕ ਗੁਲਾਮੀ ਲੈਣੀ ਹੋਵੇਗੀ-ਇਕ ਪੰਜਾਲੀ- ਅਤੇ ਉਹ ਹੈ ਗੁਰੂ ਦਾ ਸ਼ਬਦ। ਅਤੇ ਗੁਰੂ ਤਾਂ ਬਹੁਤ ਹਲਕਾ ਹੈ। ਇਹ ਕੁੱਝ ਅਜਿਹਾ ਨਹੀਂ ਹੈ ਜੋ ਤੁਹਾਡੇ ਸਿਰ ਤੇ ਭਾਰ ਬਣ ਜਾਵੇ ਅਤੇ ਤੁਹਾਨੂੰ ਮਾਰ ਦੇਵੇ। ਇਹ ਸ਼ਬਦ ਹੈ, ਜਿਹੜਾ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ, ‘ਨਾਮ ਚਿਤ ਆਵੈ’ ਤਾਂ ਜੋ ਉਹ ਯਾਦ, ਗੁਰੂ ਦਾ ਉਹ ਸ਼ਬਦ ਤੁਹਾਡੇ ਅੰਦਰੋ ਪ੍ਰਗਟ ਹੋਵੇ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਇਕ ਸ਼ਾਨ ਅਤੇ ਗੌਰਵ ਨਾਲ ਸੰਭਾਲ ਸਕੋ। 

 

ਪੰਜਾਬੀ ਅਨੁਵਾਦ: ਸ਼ਮੀਲ



 

Communicate the Nobility

By Siri Singh Sahib Bhai Sahib Harbhajan Singh Khalsa Yogiji

Excerpt from a talk given on August 20, 1989.

Within our sight, we normally see it every day. That our body may be very healthy, but if the corresponding mind is not mature, and if it is not rationally together, then it is impossible to believe that our behaviour as well as our achievement will be worthy of anything.

We may work very hard for a couple months, and then we may just go on a mental flip just once - and the game is over. That is how much it takes. All you require is to work hard, keep going on, keeping control, everything is fine - and just give one mental slip - you are out of the arena.

If that practical thing doesn’t bother you, then just understand. You may communicate with somebody for months and months. All you have to do is to flip once. This flip flop business is not very easy to understand. Because many political people who are very shrewd about how to talk and how to say things, just said one line and their career was stopped. If those people who stimulate their whole life on communication can commit a mistake, one has to very fully and deeply understand what a statement or a line can do.

Normally, when we talk or speak, we are not responsible. Mostly, 60% of the people speak irresponsibly. And 40% of the people speak just to convey a dialogue. If communication does not have a purpose, one should just be silent. That is the best communication. But once you communicate, then it must have a purpose.

Normally, people do not speak purposefully because they do not have their mind and the environments and the circumstances and the project and the productivity in view. These are six things: Do I communicate to effect the nobility? Do I communicate to raise the nobility? Do I communicate to establish the nobility? Do I communicate to feel the nobility in my reality? Do I establish the communication between us in the reality of nobility, and whether the prospect between us is always noble and real? These six aspects are essential.

I am not blaming East or West. But unfortunately, here nobody knows the science of it. In the East, the entire force of this is being used for business purposes. So communication has become a business talk. Here it is business but aggressively. Aggressive tactics are used in communication to work it out.

All this will ultimately make you lonely and empty. You will have a lot of pain in your life. Sometimes your relationships won’t work out because the purpose to keep the relationship in harmony is not there in communication. There is no trouble in any man’s life, but the trouble is in communication.

That’s why Guru has time and again explained this. But if the relationship between a man and Guru is not important, then it’s a misguided tour. It’s a wilderness in which man boggles down his life.

Once the established relationship of a man and a Guru comes to be unique, you will be surprised that man will change his total attitude and total aptitude. Total intuition will come through, and his understanding will come down to nothing but success.

Everybody knows in success, the communication has to be right. If there is a lot of wisdom to support the communication, the communication shall always be right.

Where do you get the information for that wisdom? That is from the Guru. That is why we call Siri Guru Granth the spirit of the ten Gurus. It gives you that wisdom. It gives you that direction. It will give you that rapport. It establishes that possibility with you.

And just the memory of it at one time, if you are freaked out, frustrated, and negative, can cheer you up. It can give you hope. It can give you scope. It can give you the understanding, so you can understand.

Life cannot be jerked around. When life is a jerk and you proceed that way, your projection will be a jerk. Then your relationships will not be right. Nothing in that life will be continuous.

Why? It is not that you are wrong. It is not that your concept is wrong. But basically the wrong is that Guru does not sit in your heart, it does not come through.

Guru is very important. For a man, it computes his totality. It directs a man to his reality. It gives a man his fullest ability. It makes a man realize his prosperity and fulfillment. It gives you the sovereignty. The independence.

A Sikh is a very sovereign person. What kind of Sikh do you have if he is only neurotic? He is a slave to his neurosis. He is not sovereign. What kind of Sikh can you feel if he is totally a slave to his lethargy? What kind of Sikh do you have if he is totally a slave to his ego? Would you call him a Sikh? A Sikh has to drop all the other slaveries and take only one slavery - one yoke - and that is Guru’s Word. And the Guru is very light, it is not something that sits on your head and kills you. It is the Word that you must remember, “Nam chittai aavai” so that the memory, the Word of the Guru comes through you so you can handle your life with dignity.

 

Add a Comment