ਪਿਆਰ ਦੇ ਪੁਜਾਰੀ,
ਰਹਿਮਤ ਦੇ ਮੁਜੱਸਮੇ,
ਸੱਚੇ ਆਸ਼ਕ,
ਨੂਰੀ ਸਾਧਕ।
ਰਲ ਬੈਠੇ ਗੁਰੂ ਗ੍ਰੰਥ ਵਿੱਚ,
ਪੀਰ, ਪੈਗੰਬਰ, ਭਗਤ, ਭੱਟ,
ਮਹਾਤਮਾ ਜਨ, ਗੁਰੂ, ਗੁਰਸਿੱਖ,
ਨੂਰ ਦੀ ਵਰਖਾ ਪਏ ਕਰਨ।
ਮਾਨਵਤਾ ਦੇ ਦੁੱਖ ਪਏ ਹਰਨ,
ਸਾਡੇ ਗੁਨਾਹਾਂ ਨੂੰ ਪਏ ਜਰਨ।
ਨੂਰ ਦਾ ਸਾਗਰ ਬਣ,
ਤਾਰਨ ਚਾਰੇ ਵਰਨ।
ਅੱਖਾਂ ਦੀ ਚਮਕ,
ਬੋਲਾਂ ਦੀ ਮਿੱਠਤ,
ਕੰਨਾਂ ਦੀ ਸਾਂ ਸਾਂ,
ਹਿਰਦੇ ਦਾ ਸੰਗੀਤ,
ਹੈ ਇਹ ਨੂਰ ਦਾ ਜਾਦੂ,
ਹੈ ਇਹ ਨੂਰੀ ਸਾਧੂ।
ਹੈ ਇਹ ਜੋਤ ਦਾ ਪ੍ਰਕਾਸ਼,
ਹੈ ਇਹ ਨਾਮ ਦਾ ਆਗਾਜ਼।
ਨਾਮ ਦਾ ਰਾਗ,
ਨਾਮ ਦਾ ਸੁਹਾਗ,
ਬਣਨਾ ਜੇ ਹੋਵੇ,
ਖੋਜੀ ਹੋ ਨੂਰ ਵਿੱਚ ਰਲ ਜਾਈਏ।
The worshippers of love,
Are statues of mercy,
True lovers,
The practitioners of Light
Together they have gathered inside the Guru Granth,
The teachers, prophets, devotees and bards,
Great beings, servants, Gurus, and Guru's Sikhs,
They have caused The Light to rain down!
Humanity's pain is destroyed,
Our faults are burned away,
The Rain becomes an Ocean of Light,
Saving all four castes
The shimmering in the eyes,
The sweetness of speech,
The natural sounds in our ears,
The song of the heart
This is the magic of The Light,
This is the practitioner of Light,
This is the dawn of radiance,
This is the beginning of Naam
The beautiful of Naam,
The courted of Naam,
If you want to become like them,
Search The Light from where they have gathered inside!